ਜਲਾਲਾਬਾਦ ’ਚ ਸੜਕਾਂ ’ਤੇ ਉਤਰੇਗੀ ਬਿਸ਼ਨੋਈ ਸਮਾਜ/ ਵਿਧਾਇਕ ਦੇ ਬਿਆਨ ਨੂੰ ਲੈ ਕੇ ਕੀਤਾ ਐਲਾਨ/ ਪਿੰਡਾਂ ’ਚ ਦਾਖਲਾ ਰੋਕਣ ਦੀ ਦਿੱਤੀ ਚਿਤਾਵਨੀ

0
2

ਹਲਕਾ ਬੱਲੂਆਣਾ ਤੋੰ ਆਪ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦੇ ਪਿੰਡ ਸੀਤੋ ਗੁੰਨੋ ਨੂੰ ਮਿਲੇ ਓਪਨ ਸੈਂਚੁਰੀ ਦੇ ਮਿਲੇ ਦਰਜੇ ਨੂੰ ਹਟਾਉਣ ਦਾ ਮੁੱਦਾ ਗਰਮਾ ਗਿਆ ਹੈ। ਬਿਸ਼ਨੋਈ ਸਮਾਜ ਨੇ ਵਿਧਾਇਕ ਦੇ ਇਸ ਬਿਆਨ ਦੇ ਵਿਰੋਧ ਵਿਚ ਸੜਕਾਂ ਉਤੇ ਉਤਰਨ ਦਾ ਐਲਾਨ ਕੀਤਾ ਹੈ।  ਸਮਾਜ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਰਮ ਗੁਰੂ ਨੇ ਜੰਗਲੀ ਜਾਨਵਰਾਂ ਤੇ ਰੁੱਖਾਂ ਦੀ ਰੱਖਿਆ ਜਾ ਸੰਦੇਸ਼ ਦਿੱਤਾ ਹੈ, ਇਸ ਲਈ ਉਨ੍ਹਾਂ ਦੀਆਂ ਓਪਨ ਸੈਨਚੂਰੀ ਨਾਲ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਉਹ ਓਪਨ ਸੈਂਚੂਰੀ ਨੂੰ ਖਤਮ ਕਰਨ ਦਾ ਵਿਰੋਧ ਕਰਨਗੇ।
ਸਮਾਜ ਦੇ ਆਗੂਆਂ ਰਮੇਸ਼ ਬਿਸ਼ਨੋਈ , ਕੌਮੀ ਉਪ ਪ੍ਰਧਾਨ , ਭਾਰਤੀ ਜੀਵ ਰੱਖਿਆ ਬਿਸ਼ਨੋਈ ਸਭਾ ਅਤੇ ਮਨੋਜ ਗੋਦਾਰਾ ,  ਪ੍ਰਧਾਨ ਅਜ਼ਾਦ ਕਿਸਾਨ ਮੋਰਚਾ ਨੇ ਕਿਹਾ ਕਿ ਉਨ੍ਹਾਂ ਦੇ ਧਰਮ ਗੁਰੂ ਨੇ ਜੰਗਲੀ ਜਾਨਵਰਾਂ ਦੀ ਰੱਖਿਆ, ਰੁੱਖਾਂ ਦੀ ਰੱਖਿਆ ਦਾ ਸੰਦੇਸ਼ ਦਿੱਤਾ ਹੈ । ਰੁੱਖਾਂ ਦੀ ਕਟਾਈ ਦਾ ਵਿਰੋਧ ਕਰਦਿਆਂ 363 ਜੀਵ ਪ੍ਰੇਮੀਆਂ ਨੇ ਜਾਨ ਦੇ ਦਿੱਤੀ ਹੈ ਤੇ ਓਪਨ ਸੈਨਚੂਰੀ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ।
ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਓਪਨ ਸੇਂਚੂਹੀ ਨੂੰ ਖਤਮ ਕਰਨ ਦਾ ਜੇਕਰ ਸੋਚਿਆ ਤਾਂ ਬਿਸ਼ਨੋਈ ਸਮਾਜ ਸੜਕਾਂ ਤੇ ਉਤਰਨ ਲਈ ਮਜਬੂਰ ਹੋਵੇਗਾ ਅਤੇ ਵਿਧਾਇਕ ਦਾ ਪਿੰਡਾਂ ਵਿਚ ਵੜਨਾ ਮੁਸ਼ਕਿਲ ਹੋਵੇਗਾ। ਵਿਧਾਇਕ ਦੇ ਇਸ ਬਿਆਨ ਨੂੰ ਬਿਸ਼ਨੋਈ ਸਮਾਜ ਨੇ ਇਲਾਕੇ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਕਰਨਾ ਦੱਸਿਆ ਹੈ ਜਿਸਨੂੰ ਕਿਸੀ ਵੀ ਕੀਮਤ ਵਿੱਚ ਬਰਦਾਸਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਹਲਕੇ ਦੇ ਵਿਕਾਸ ਨਹੀਂ ਵਿਨਾਸ਼ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਬਿਆਨ ਨੂੰ ਲੈ ਕੇ ਬਿਸ਼ਨੋਈ ਸਮਾਜ ਨੇ ਸੜਕਾਂ ‘ਤੇ ਉਤਰਨ ਦਾ ਐਲਾਨ ਕਰਦਿਆਂ ਉਨ੍ਹਾਂ ਦੇ ਪਿੰਡਾਂ ਵਿਚ ਵੜਨ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਹੈ।
ਦੱਸਣਯੋਗ ਹੈ ਇਕ ਅੱਜ ਹਲਕਾ ਬੱਲੂਆਣਾ ਤੋਂ ਆਪ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਪਿੰਡ ਸੀਤੋ ਗੁੰਨੋ ਵਿਖੇ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸਨ। ਜਿਸ ਵਿਚ ਬੋਲਦਿਆ ਉਨ੍ਹਾਂ ਨੇ ਬਿਸ਼ਨੋਈ ਸਮਾਜ ਦੀ ਬਹੁਗਿਣਤੀ ਵਾਲੇ ਇਲਾਕੇ ਸੀਤੋ ਗੁੰਨੋ, ਜਿਸਦੀ ਪਹਿਚਾਣ ਏਸ਼ੀਆ ਦੀ ਸਭਤੋਂ ਵੱਡੀ ਓਪਨ ਸੈਂਚੁਰੀ ਵੱਜੋ ਹੈ, ਨੂੰ ਓਪਨ ਸੈਂਚੁਰੀ ਦੇ ਮਿਲੇ ਦਰਜੇ ਨੂੰ ਹਟਾਉਣ ਲਈ ਪੰਚਾਇਤਾਂ ਤੋਂ ਮਤੇ ਪਵਾਉਣ ਦੀ ਗੱਲ ਆਖੀ। ਵਿਧਾਇਕ ਨੇ ਇਹ ਕਿਹਾ ਕਿ ਇਸ ਇਲਾਕੇ ਦਾ ਵਿਕਾਸ ਓਪਨ ਸੇਂਚੁਰੀ ਕਰਕੇ ਨਹੀਂ ਹੋ ਰਿਹਾ , ਓਪਨ ਸੇਂਚੂਰੀ ਦਾ ਦਰਜਾ ਹੀ ਅੜਿਕਾ ਬਣਿਆ ਹੋਇਆ ਹੈ। ਇਸ ਇਲਾਕੇ ਦੇ ਵਿਕਾਸ ਲਈ ਇਸ ਇਲਾਕੇ ਨੂੰ ਮਿਲੇ ਓਪਨ ਸੈਂਚੂਰੀ ਦੇ ਦਰਜੇ ਤੋਂ ਬਾਹਰ ਕਢਵਾਉਣਾ ਪੈਣਾ ਹੈ। ਵਿਧਾਇਕ ਦੇ ਇਸ ਬਿਆਨ ਤੋਂ ਬਾਅਦ ਬਿਸ਼ਨੋਈ ਸਮਾਜ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਹੈ।

LEAVE A REPLY

Please enter your comment!
Please enter your name here