ਫਰੀਦਕੋਟ ’ਚ ਸਿਲੰਡਰਾਂ ਦੀ ਮੰਗ ਨੂੰ ਲੈ ਕੇ ਸੜਕ ਜਾਮ/ ਬੁੱਕ ਹੋਣ ਦੇ ਬਾਵਜੂਦ ਸਿਲੰਡਰ ਨਾ ਮਿਲਣ ਦੇ ਇਲਜ਼ਾਮ/ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਦਿੱਤਾ ਭਰੋਸਾ

0
2

ਫਰੀਦਕੋਟ ਅਧੀਨ ਆਉਂਦੇ ਪਿੰਡ ਸਾਦਿਕ ਵਿੱਚ ਭਾਰਤ ਗੈਸ ਕੰਪਨੀ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਗੈਸ ਸਿਲੰਡਰ ਨਾ ਮਿਲਣ ਤੋਂ ਨਾਰਾਜ ਲੋਕਾਂ ਨੇ ਸੜਕ ਜਾਮ ਕਰ ਕੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਕਈ ਦਿਨ ਪਹਿਲਾਂ ਬੁੱਕ ਕਰਵਾਉਣ ਦੇ ਬਾਵਜੂਦ ਸਿਲੰਡਰ ਨਹੀਂ ਮਿਲ ਰਹੇ। ਉਹ ਗੈਸ ਕੰਪਨੀ ਦੇ ਮਾਲਕਾਂ ਤਕ ਵੀ ਪਹੁੰਚ ਕਰ ਰਹੇ ਹਨ ਪਰ ਕੋਈ ਗੱਲ ਨਹੀਂ ਸੁਣੀ ਜਾ ਰਹੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮਜਬੂਰਨ ਧਰਨਾ ਪਿਆ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਤੇ ਜ਼ਿਲ੍ਹਾ ਖੁਰਾਕ ਸਪਲਾਈ ਦੇ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹ ਦਿੱਤਾ।
ਧਰਨੇ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਵਲੋ ਬੂਕਿੰਗ ਕਰਵਾਉਣ ਦੇ ਬਾਅਦ ਵੀ ਸਲੈਂਡਰ ਉਹਨਾਂ ਨੂੰ ਨਹੀਂ ਮਿਲਿਆ। ਲੋਕਾਂ ਨੇ ਕੰਪਨੀ ਦੇ ਕਰਿੰਦਿਆਂ ਉੱਪਰ ਗੈਸ ਸਿਲੰਡਰ ਬਲੈਕ ਵਿਚ ਵੇਚਣ ਦੇ ਆਰੋਪ ਵੀ ਲਗਾਏ। ਇਸ ਮੌਕੇ ਜ਼ਿਲਾ ਡੀਐਫਐਸਓ ਨੇ ਕਿਹਾ ਕਿ ਸਾਰਾ ਮਾਮਲਾ ਉਹਨਾਂ ਦੀ ਧਿਆਨ ਵਿੱਚ ਹੈ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜਿਨਾਂ ਲੋਕਾਂ ਦੁਆਰਾ ਸਿਲੰਡਰ ਦੀ ਬੁਕਿੰਗ ਕਰਵਾ ਦਿੱਤੀ ਗਈ ਹੈ, ਉਹਨਾਂ ਨੂੰ ਹਰ ਹਾਲ ਵਿੱਚ ਸਿਲਿੰਡਰ ਮਿਲੇਗਾ ਜਿਨਾਂ ਲੋਕਾ ਨੇ ਸਲੈਂਡਰ ਪਿਛਲੇ ਦਿਨੀਂ ਲਿਆ ਹੈ ਉਹਨਾਂ ਨੂੰ ਬੁਕਿੰਗ ਕਰਵਾ ਕੇ ਨਿਯਮਾਂ ਅਨੁਸਾਰ ਸਿਲੰਡਰ ਮਿਲੇਗਾ।

LEAVE A REPLY

Please enter your comment!
Please enter your name here