ਪੰਜਾਬ ਫਗਵਾੜਾ ’ਚ ਕਾਰ ਸਵਾਰ ’ਤੇ ਚੱਲੀਆਂ ਗੋਲੀਆਂ/ ਕਾਰ ਸਵਾਰ ਨੇ ਭੱਜ ਕੇ ਬਚਾਈ ਜਾਨ/ ਗਵਾਹੀ ਦੇਣ ਲਈ ਦਬਾਅ ਬਣਾਉਣ ਦੇ ਲੱਗੇ ਇਲਜ਼ਾਮ By admin - April 3, 2026 0 2 Facebook Twitter Pinterest WhatsApp ਫਗਵਾੜਾ ਦੇ ਜਲੰਧਰ ਰੋਡ ਉਤੇ ਇਕ ਕਾਰ ਸਵਾਰ ਉਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਪੀੜਤ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਹਨੀ ਵਾਸੀ ਕਾਸ਼ੀ ਨਗਰ ਫਗਵਾੜਾ ਵਜੋਂ ਹੋਈ ਹੈ। ਪੀੜਤ ਦੇ ਦੱਸਣ ਮੁਤਾਬਕ ਪਹਿਲਾਂ ਅਣਪਛਾਤੇ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਉਸ ਨੇ ਕਾਰ ਭਜਾ ਕੇ ਆਪਣੀ ਜਾਨ ਬਚਾਈ ਹੈ। ਪੀੜਤ ਦਾ ਇਲਜਾਮ ਹੈ ਕਿ ਉਸ ਨੇ ਸੀਆਈਏ ਸਟਾਫ ਦੇ 4 ਮੁਲਾਜਮਾਂ ਖਿਲਾਫ ਨਸ਼ੇ ਦਾ ਮਾਮਲਾ ਟਿਪਟਾਉਣ ਬਦਲੇ ਪੈਸੇ ਲੈਣ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਦੀ ਗਵਾਹੀ ਆਪਣੇ ਹੱਕ ਵਿਚ ਕਰਵਾਉਣ ਲਈ ਦਬਾਅ ਬਣਾਉਣ ਲਈ ਇਹ ਗੋਲੀਬਾਰੀ ਕੀਤੀ ਗਈ ਹੈ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਦੇ ਦੱਸਣ ਮੁਤਾਬਕ ਉਸ ਨੂੰ ਮਈ 2025 ਵਿਚ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਕੁਝ ਸੀਆਈਏ ਅਧਿਕਾਰੀਆਂ ਨੇ ਸ਼ੁਰੂ ਵਿੱਚ ਕੇਸ ਨੂੰ ਨਿਪਟਾਉਣ ਲਈ ₹10 ਲੱਖ ਦੀ ਮੰਗ ਕੀਤੀ ਸੀ, ਜਿਸਦਾ ਬਾਅਦ ਵਿੱਚ 250,000 ਵਿੱਚ ਨਿਪਟਾਰਾ ਕਰ ਦਿੱਤਾ ਗਿਆ। ਪੈਸੇ ਦੇਣ ਤੋਂ ਬਾਅਦ, ਸੁਖਵਿੰਦਰ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਕਾਰਨ ਜਾਂਚ ਹੋਈ ਅਤੇ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ। ਪੀੜਤ ਦਾ ਦੋਸ਼ ਹੈ ਕਿ ਪੁਲਿਸ ਅਧਿਕਾਰੀ ਉਦੋਂ ਤੋਂ ਹੀ ਉਸ ‘ਤੇ, ਉਸਦੇ ਸਹੁਰੇ ‘ਤੇ ਅਤੇ ਉਸਦੇ ਵਕੀਲ ‘ਤੇ ਅਦਾਲਤ ਵਿੱਚ ਆਪਣੇ ਹੱਕ ਵਿੱਚ ਗਵਾਹੀ ਦੇਣ ਲਈ ਦਬਾਅ ਪਾ ਰਹੇ ਹਨ। ਪੀੜਤ ਦਾ ਇਲਜਾਮ ਹੈ ਕਿ ਉਸਨੂੰ ਵੀ ਆਪਣੀ ਗਵਾਹੀ ਬਦਲਣ ਲਈ ਪੈਸੇ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਜਦੋਂ ਉਸਨੇ ਇਨਕਾਰ ਕਰ ਦਿੱਤਾ, ਤਾਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ, ਜਿਸ ਕਾਰਨ ਗੋਲੀਬਾਰੀ ਹੋਈ ਹੈ। ਉਸਨੇ ਕਿਹਾ ਕਿ ਇਹਨਾਂ ਦੋਸ਼ਾਂ ਨਾਲ ਸਬੰਧਤ ਆਡੀਓ ਰਿਕਾਰਡਿੰਗਾਂ ਮੌਜੂਦ ਹਨ, ਅਤੇ ਘਟਨਾ ਤੋਂ ਬਾਅਦ ਵੀ ਉਸਨੂੰ ਧਮਕੀ ਭਰੇ ਸੁਨੇਹੇ ਮਿਲ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਗੋਲੀਬਾਰੀ ਦੇ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਾਂਚ ਸ਼ੁਰੂ ਹੋ ਗਈ ਹੈ ਤੇ ਜੋ ਵੀ ਤੱਥ ਸਾਹਮਣੇ ਆਏ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।