ਪੰਜਾਬ ਗੁਰਦਾਸਪੁਰ ਦੇ ਪਿੰਡ ਉਦੋਵਾਲੀ ਦੇ ਡੀਪੂ ਹੋਲਡਰ ’ਚ ਹੰਗਾਮਾ/ ਲੋਕਾਂ ਨੇ ਸਰਕਾਰੀ ਕਣਕ ਵੇਚਣ ਦੇ ਲਾਏ ਇਲਜ਼ਾਮ/ ਜੁਗਾੜੂ ਗੱਡੀ ’ਚ ਭਰ ਕੇ ਲਿਜਾਈ ਜਾ ਰਹੀ ਸੀ ਕਣਕ By admin - April 3, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਉਦੋਵਾਲੀ ਖੁਰਦ ’ਚ ਡੀਪੂ ਹੋਲਡਰ ਉਪਰ ਸਰਕਾਰੀ ਕਣਕ ਵੇਚਣ ਦੇ ਇਲਜ਼ਾਮ ਲੱਗੇ ਨੇ। ਪਿੰਡ ਦੇ ਇਕ ਨੌਜਵਾਨ ਨੇ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ। ਨੌਜਵਾਨ ਦਾ ਇਲਜਾਮ ਹੈ ਕਿ ਡੀਪੂ ਹੋਲਡਰ ਵੱਲੋਂ ਜੁਗਾੜੂ ਗੱਡੀ ਉਤੇ ਸਰਕਾਰੀ ਕਣਕ ਲੱਦ ਕੇ ਲਿਜਾਈ ਜਾ ਰਹੀ ਸੀ ਜਿਸ ਬਾਰੇ ਉਸ ਨੇ 112 ਉਤੇ ਪੁਲਿਸ ਨੂੰ ਸੂਚਿਤ ਕੀਤਾ ਸੀ। ਇਸੇ ਦੌਰਾਨ ਉਨ੍ਹਾਂ ਵਿਚਾਲੇ ਹੱਥੋਪਾਈ ਹੋਣ ਦੇ ਇਲਜਾਮ ਵੀ ਲਾਏ ਹਨ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਮੰਗੀ ਹੈ। ਡੀਪੂ ਹੋਲਡਰ ਨੇ ਦੋਸ਼ ਨਕਾਰਦਿਆਂ ਘਟਨਾ ਨੂੰ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅਮਿਤ ਮਹਾਜਨ ਨੇ ਦੱਸਿਆ ਕਿ ਉਹ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਤੇ ਉਸ ਦਾ ਪੁੱਤਰ ਇੱਕ ਮਰੂਤੇ ਉੱਪਰ ਕਣਕ ਲੱਦ ਕੇ ਅੱਗੋਂ ਨਿਕਲ ਰਿਹਾ ਸੀ ਤੇ ਜਿਸ ਨੂੰ ਮੈਂ ਰੁਕਣ ਦਾ ਇਸ਼ਾਰਾ ਵੀ ਕੀਤਾ ਪਰ ਉਸ ਨੇ ਰੁਕਣ ਤੇ ਬਜਾਏ ਉਲਟਾ ਮੇਰੇ ਨਾਲ ਹੱਥੋ ਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਮੇਰੇ ਵੱਲੋਂ ਲਗਾਤਾਰ ਇਸਦੀ ਵੀਡੀਓ ਵੀ ਬਣਾਈ ਗਈ ਹੈ। ਉਸਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ 112 ਨੰਬਰ ਤੇ ਪੁਲਿਸ ਨੂੰ ਵੀ ਦਿੱਤੀ ਗਈ ਹੈ। ਉਧਰ ਜਦੋਂ ਪੱਤਰਕਾਰਾਂ ਵੱਲੋਂ ਮੌਜੂਦਾ ਡੀਪੂ ਹੋਲਡਰ ਰਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਇਹਨਾਂ ਦੋਸਾਂ ਨੂੰ ਸਿਰੇ ਤੇ ਨਕਾਰਦਿਆਂ ਹੋਇਆਂ ਬੇਬੁਨਿਆਦ ਦੱਸਿਆ। ਉਸਨੇ ਕਿਹਾ ਕਿ ਸਾਬਕਾ ਡੀਪੂ ਹੋਲਡਰ ਵੱਲੋਂ ਮੇਰਾ ਅਕਸ ਖਰਾਬ ਕਰਨ ਲਈ ਜਾਣ ਬੁੱਝ ਕੇ ਵੀਡੀਓ ਬਣਾਈ ਗਈ ਹੈ। ਜਿਸ ਦੀ ਕਿ ਮੇਰੇ ਵੱਲੋਂ ਜਾਂਚ ਵੀ ਕਰਵਾਈ ਜਾਵੇਗੀ।