ਸ੍ਰੀ ਹਰਗੋਬਿੰਦਪੁਰ ਸਾਹਿਬ ਗੁਜ਼ਰਾ ਦੀ ਪਰਾਲੀ ਨੂੰ ਲੱਗੀ ਅੱਗ/ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਹੋਇਆ ਭਾਰੀ ਨੁਕਸਾਨ/ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਗੱਡੀ ਦੇਣ ਦੀ ਉੱਠੀ ਮੰਗ

0
59

ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪਰਾਲੀ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇੱਥੇ ਗੁੱਜਰਾਂ ਵੱਲੋਂ ਡੰਗਰਾਂ ਲਈ ਪਰਾਲੀ ਇਕੱਠਾ ਕਰ ਕੇ ਰੱਖੀ ਹੋਈ ਸੀ, ਜਿਸ ਨੂੰ ਅਚਾਨਕ ਅੱਗ ਲੱਗ ਗਈ। ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੋਂ ਬਾਅਦ ਬਟਾਲਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਸਾਰੀ ਪਰਾਲੀ ਸੜ ਕੇ ਸੁਆਹ ਹੋ ਚੁੱਕੀ ਸੀ। ਲੋਕਾਂ ਦਾ ਕਹਿਣਾ ਐ ਕਿ ਜੇਕਰ ਸਥਾਨਕ ਨਗਰ ਕੌਂਸਲ ਕੋਲ ਫਾਇਰ ਬ੍ਰਿਗੇਡ ਗੱਡੀ ਹੁੰਦੀ ਤਾਂ ਬਚਾਅ ਹੋ ਸਕਦਾ ਸੀ। ਲੋਕਾਂ ਨੇ ਨਗਰ ਕੌਂਸਲ ਨੂੰ ਗੱਡੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਐ। ਜਾਣਕਾਰੀ ਦਿੰਦਿਆਂ ਮੱਖਣ ਦੀਨ ਪੁੱਤਰ ਹੁਸੈਨ ਦੀਨ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਦੱਸਿਆ ਕਿ ਲੱਗਭਗ ਚਾਲ਼ੀ ਕਿਲਿਆ ਦੀ ਪਰਾਲੀ ਇਕੱਠੀ ਕੀਤੀ ਹੋਈ ਸੀ ਜਿਸ ਨੂੰ ਦੇਰ ਸ਼ਾਮ ਅੱਗ ਲੱਗ ਗਈ ਅਤੇ ਬਟਾਲਾ ਫਾਇਰ ਬ੍ਰਿਗੇਡ ਨੂੰ ਫੌਨ ਰਾਹੀ ਸੂਚਨਾ ਦਿੱਤੀ ਪਰ ਜਦੋ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਪਰਾਲੀ ਪੂਰੀ ਤਰਾਂ ਸੜ੍ਹ ਚੁੱਕੀ ਸੀ ਲੱਗ ਭੱਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀ ਲੱਗ ਸਕਿਆ ਇਲਾਕੇ ਦੇ ਲੋਕਾਂ ਨੇ ਰੋਸ ਜ਼ਾਹਿਰ ਕੀਤਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਨਗਰ ਕੌਂਸਲ ਕੋਲ਼ ਹੁੰਦੀ ਤਾ ਅੱਗ ਤੇ ਜਲਦੀ ਕਾਬੂ ਪਾਇਆ ਜਾ ਸਕਦਾ ਸੀ ਅਤੇ ਪਰਾਲੀ ਨੂੰ ਵੀ ਸੜਣ ਤੋ ਬਚਾਇਆ ਜਾ ਸਕਦਾ ਸੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਅੱਗਜ਼ਨੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ

LEAVE A REPLY

Please enter your comment!
Please enter your name here