ਪੰਜਾਬ ਤਰਨ ਤਾਰਨ ’ਚ ਕੱਪੜੇ ਦੇ ਸ਼ੋਅਰੂਮ ’ਚ ਚੋਰੀ/ ਮੁਲਾਜ਼ਮਾਂ ਨੇ ਕਾਬੂ ਕੀਤੇ ਚੋਰ/ ਫੜ ਕੇ ਕੀਤਾ ਪੁਲਿਸ ਹਵਾਲੇ, ਘਟਨਾ ਸੀਸੀਟੀਵੀ ’ਚ ਕੈਦ By admin - April 3, 2026 0 2 Facebook Twitter Pinterest WhatsApp ਤਰਨ ਤਾਰਨ ਸਥਿਤ ਇਕ ਕੱਪੜੇ ਦੇ ਸ਼ੋਅਰੂਮ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸ਼ੋਅਰੂਮ ਦੇ ਕਰਮਚਾਰੀਆਂ ਨੇ ਦੋ ਨੌਜਵਾਨਾਂ ਨੂੰ ਕੱਪੜੇ ਚੋਰੀ ਦੇ ਸ਼ੱਕ ਹੇਠਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਨੌਜਵਾਨ ਦੁਕਾਨ ਵਿਚੋਂ ਫਰਾਰ ਹੋ ਗਏ, ਜਿਨ੍ਹਾਂ ਦਾ ਸ਼ੋਅਰੂਮ ਦੇ ਕਰਮਚਾਰੀਆਂ ਨੇ ਪਿੱਛਾ ਕੀਤਾ। ਇਸੇ ਦੌਰਾਨ ਇਨ੍ਹਾਂ ਨੇ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ। ਦੁਕਾਨ ਦੇ ਕਰਮਚਾਰੀਆਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਜਦਕਿ ਇਕ ਭੱਜਣ ਵਿਚ ਸਫਲ ਹੋ ਗਿਆ। ਸ਼ੋਅਰੂਮ ਮਾਲਕਾਂ ਨੇ ਨੌਜਵਾਨ ਦੇ ਕਬਜ਼ੇ ਵਿਚੋਂ ਚੋਰੀਸ਼ੁਦਾ ਕੱਪੜੇ ਬਰਾਮਦ ਕਰ ਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਸ਼ੋਰੂਮ ਦੇ ਮੈਨੇਜਰ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਸਾਡੇ ਕਰਿੰਦਿਆਂ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੌਰਾਨ ਸ਼ੋਰੂਮ ’ਚ ਕੰਮ ਕਰਦੇ ਨੌਜਵਾਨ ਜਖਮੀ ਹੋਇਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।