ਪੰਜਾਬ ਜਲੰਧਰ ਦੇ ਪਿੰਡ ਕੁਰਾੜੀ ’ਚ ਨੌਜਵਾਨ ਦੀ ਮੌਤ/ ਛੱਪੜ ਅੰਦਰ ਡੁੱਬਣ ਕਾਰਨ ਗਈ ਜਾਨ/ ਪਰਿਵਾਰ ਨੇ ਲਾਸ਼ ਸੜਕ ਤੇ ਰੱਖ ਕੇ ਦਿੱਤਾ ਧਰਨਾ By admin - April 3, 2026 0 2 Facebook Twitter Pinterest WhatsApp ਜਲੰਧਰ-ਪਠਾਨਕੋਟ ਹਾਈਵੇਅ ‘ਤੇ ਸਥਿਤ ਪਿੰਡ ਕੁਰਾੜੀ ਦੇ ਛੱਪੜ ਵਿਚ ਡਿੱਗਣ ਕਰਨ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਨਰਿੰਦਰ ਵਜੋਂ ਹੋਈ ਹੈ। ਪਿਛਲੇ ਤਿੰਨ ਸਾਲਾਂ ਵਿੱਚ ਛੱਪੜ ਵਿੱਚ ਡਿੱਹ ਕਾਰਨ ਹੋਈ ਇਹ ਤੀਜੀ ਮੌਤ ਸੀ। ਪਿੰਡ ਵਾਸੀਆਂ ਨੇ ਪੰਚਾਇਤ ਉਤੇ ਲਾਪ੍ਰਵਾਹੀ ਦੇ ਇਜ਼ਲਾਮ ਲਾਉਂਦਿਆਂ ਲਾਸ਼ ਹਾਈਵੇਅ ‘ਤੇ ਰੱਖ ਕੇ ਪ੍ਰਦਰਸ਼ਨ ਕੀਤਾ, ਜਿਸ ਕਾਰਨ ਲੰਮਾ ਜਾਮ ਲੱਗ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਐਸਡੀਐਮ ਨੇ ਕਾਰਵਾਈ ਦਾ ਭਰੋਸਾ ਦੇ ਕੇ ਸਥਿਤੀ ਨੂੰ ਸ਼ਾਂਤ ਕੀਤਾ। ਖਬਰਾਂ ਮੁਤਾਬਕ ਨਰਿੰਦਰ ਦੇ ਪਿਤਾ ਗੋਪਾਲ ਦੀ ਵੀ ਤਿੰਨ ਸਾਲ ਪਹਿਲਾਂ ਉਸੇ ਛੱਪੜ ਵਿਚ ਡਿੱਗਣ ਕਾਰਨ ਮੌਤ ਹੋ ਗਈ ਸੀ। ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਨਰਿੰਦਰ ਦੋ ਦਿਨਾਂ ਤੋਂ ਘਰ ਨਹੀਂ ਪਰਤਿਆ, ਜਿਸ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸਦੀ ਭਾਲ ਕੀਤੀ। ਉਨ੍ਹਾਂ ਨੂੰ ਛੱਪੜ ਦੇ ਨੇੜੇ ਉਸ ਦੀਆਂ ਚੱਪਲਾਂ ਮਿਲੀਆਂ, ਅਤੇ ਫਿਰ, ਇੱਕ ਜੇਸੀਬੀ ਦੀ ਮਦਦ ਨਾਲ ਨਰਿੰਦਰ ਦੀ ਲਾਸ਼ ਸ਼ੈੱਡ ਤੋਂ ਬਰਾਮਦ ਕੀਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਛੱਪੜ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਲਾਸ਼ ਨੂੰ ਹਾਈਵੇਅ ‘ਤੇ ਰੱਖ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਕਾਰਨ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ। ਸੂਚਨਾ ਮਿਲਣ ਤੋਂ ਬਾਅਦ ਆਦਮਪੁਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਨੇ ਪੰਚਾਇਤ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਨੇ ਛੱਪੜ ਨੂੰ ਬੰਦ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ, ਜਿਸ ਕਾਰਨ ਤੀਜੀ ਮੌਤ ਹੋਈ। ਐਸਡੀਐਮ ਮੌਕੇ ‘ਤੇ ਪਹੁੰਚੇ, ਉਨ੍ਹਾਂ ਨੇ ਕਾਰਵਾਈ ਦਾ ਭਰੋਸਾ ਦੇ ਕੇ ਸਥਿਤੀ ਨੂੰ ਸ਼ਾਂਤ ਕੀਤਾ, ਅਤੇ ਵਿਰੋਧ ਪ੍ਰਦਰਸ਼ਨ ਖਤਮ ਹੋ ਗਿਆ, ਜਿਸ ਤੋਂ ਬਾਅਦ ਲੋਕਾਂ ਨੂੰ ਜਾਮ ਤੋਂ ਰਾਹਤ ਮਿਲੀ।