ਲਹਿਰਾ ਪੁਲਿਸ ਵੱਲੋਂ ਲਾਪਤਾ ਬੱਚਾ ਬਰਾਮਦ/ ਡੇਢ ਸਾਲ ਬਾਅਦ ਲੱਭਿਆ ਗੁੰਮ ਹੋਇਆ ਬੱਚਾ/ ਪੁਲਿਸ ਨੇ ਲੱਭ ਤੇ ਕੀਤਾ ਮਾਪਿਆਂ ਹਵਾਲੇ

0
2

ਸੰਗਰੂਰ ਅਧੀਨ ਆਉਂਦੇ ਲਹਿਰਾ ਦੀ ਪੁਲਿਸ ਨੇ ਡੇਢ ਸਾਲ ਪਹਿਲਾਂ ਲਾਪਤਾ ਹੋਇਆ ਨੌਜਵਾਨ ਲੱਭ ਕੇ ਮਾਪਿਆਂ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਲਹਿਰਾ ਦੇ ਵਾਰਡ ਨੰਬਰ-5 ਦਾ ਵਾਸੀ ਉਦੈਭਾਨ ਪੁੱਤਰ ਅੰਮ੍ਰਿਤਪਾਲ ਡੇਢ ਸਾਲ ਪਹਿਲਾਂ ਭੇਦਭਰੀ  ਹਾਲਤ ਵਿਚ ਲਾਪਤਾ ਹੋ ਗਿਆ ਸੀ। ਪਰਿਵਾਰ ਨੇ ਆਪਣੇ ਤੌਰ ਤੇ ਭਾਲ ਕਰਨ ਤੋਂ ਬਾਦ 26 ਨਵੰਬਰ 2024 ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਆਈਟੀ ਸੈਲ ਦੇ ਦਿਲਪ੍ਰੀਤ ਸਿੰਘ ਦੀ ਸੰਯੁਕਤ ਟੀਮ ਨੇ ਲੜਕੇ ਨੂੰ ਦਿੱਲੀ ਤੋਂ ਟੈਕਨੀਕਲ ਤਰੀਕੇ ਨਾਲ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਲੜਕੇ ਦੇ ਦੱਸਣ ਮੁਤਾਬਕ ਉਹ ਵੱਡਾ ਆਦਮੀ ਬਣ ਕੇ ਮਾਪਿਆਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ, ਜਿਸ ਦੇ ਚਲਦਿਆਂ ਉਹ ਕੰਮ ਦੀ ਭਾਲ ਵਿਚ ਦਿੱਲੀ ਗਿਆ ਸੀ। ਮਾਪਿਆਂ ਨੇ ਇਸ ਉਪਰਾਲੇ ਲਈ ਪੁਲਿਸ ਦਾ ਧੰਨਵਾਦ ਕੀਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ 26/11/24 ਨੂੰ ਵਾਰਡ ਨੰਬਰ ਪੰਜ ਦੇ ਅੰਮ੍ਰਿਤਪਾਲ ਨੇ ਪੁਲਿਸ ਨੂੰ ਰਪਟ ਲਿਖਾਈ ਸੀ ਕਿ ਉਸ ਦਾ ਬੇਟਾ ਉੰਦੈਭਾਨ ਸਿੰਗਲਾ ਜੋ ਕੀ ਲਗਭਗ 20 ਸਾਲ ਦਾ ਹੈ ਘਰੋ ਬਿਨਾਂ ਦੱਸੇ ਬਾਹਰ ਚਲਾ ਗਿਆ ਹੈ ਅਸੀਂ ਉਸ ਦੀ ਭਾਲ ਬਹੁਤ ਕੀਤੀ ਹੈ ਪਰ ਉਹ ਕਿਤੇ ਵੀ ਨਹੀਂ ਲੱਭਿਆ। ਇਸ ਸਬੰਧੀ ਪੁਲਿਸ ਵੱਲੋਂ ਐਫ ਆਈ ਆਰ ਲਿਖੀ ਗਈ ਸੀ ਬੀਐਸਪੀ ਲਹਿਰਾ ਰਣਬੀਰ ਸਿੰਘ ਨੇ ਅੱਗੇ ਦੱਸਿਆ ਕਿ ਐਸ ਐਚ ਓ ਮਨਪ੍ਰੀਤ ਸਿੰਘ, ਸਿਟੀ ਇੰਚਾਰਜ ਗੁਰਦੇਵ ਸਿੰਘ ,ਆਈਟੀ ਸੈਲ ਦੇ ਦਿਲਪ੍ਰੀਤ ਸਿੰਘ ਦੀ ਸੰਯੁਕਤ ਟੀਮ ਨੇ ਇਸ ਲੜਕੇ ਨੂੰ ਦਿੱਲੀ ਤੋਂ ਟੈਕਨੀਕਲ ਤਰੀਕੇ ਨਾਲ ਲੱਭਿਆ ਅਤੇ ਉਥੋਂ ਲਿਆ ਕੇ ਅੱਜ ਉਹਨਾਂ ਦੇ ਮਾਤਾ ਪਿਤਾ ਨੂੰ  ਸਪੁਰਦ ਕਰ ਦਿੱਤਾ ਹੈ ।
ਇਸ ਸਬੰਧੀ ਬੱਚੇ ਦੇ ਪਿਤਾ ਅੰਮ੍ਰਿਤਪਾਲ  ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਦਾ ਇਕਲੌਤਾ ਪੁੱਤਰ ਹੈ, ਜਿਸ ਦੇ ਲਾਪਤਾ ਹੋਣ ਨੂੰ ਲੈ ਕੇ ਕਾਫੀ ਚਿੰਤਤ ਸਨ ਪਰ ਅੱਜ ਲਹਿਰਾ ਪੁਲਿਸ ਨੇ ਉਸ ਦਾ ਪੁੱਤਰ ਲੱਭ ਕੇ ਲਿਆ ਦਿੱਤਾ ਹੈ, ਜਿਸ ਲਈ ਉਹ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਸਬੰਧੀ ਪੁੱਛੇ ਜਾਣ ਅਤੇ ਲੜਕੇ ਉਦੈਭਾਨ ਨੇ ਕਿਹਾ ਕਿ ਉਹ ਬਾਹਰ ਕੰਮ ਕਰਨਾ ਚਾਹੁੰਦਾ ਸੀ, ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਕੰਮ ਬਾਰੇ ਕਿਸੇ ਨੂੰ ਪਤਾ ਲੱਗੇ ਅਤੇ ਉਹ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਅਤੇ ਵੱਡਾ ਆਦਮੀ ਬਣ ਕੇ ਆਵਾਂ ਅਤੇ ਆਪਣੇ ਮਾਤਾ ਪਿਤਾ ਅਤੇ ਹੋਰਾਂ ਨੂੰ ਦੱਸਾਂ ਕਿ ਉਹ ਹੁਣ ਵੱਡਾ ਆਦਮੀ ਬਣ ਗਿਆ ਹੈ ਪਰ ਉਸ ਨੇ ਕੁਝ ਵੀ ਗਲਤ ਕੰਮ ਨਹੀਂ ਕੀਤਾ।

LEAVE A REPLY

Please enter your comment!
Please enter your name here