ਫਾਜਿਲਕਾ ’ਚ ਬਾਈਕ ਛੱਡ ਫਰਾਰ ਹੋਏ ਲੁਟੇਰੇ/ ਮੋਬਾਈਲ ਖੋਹ ਕੇ ਭੱਜਣ ਦੌਰਾਨ ਡਿੱਗੇ ਸੀ ਥੱਲੇ/ ਲੋਕਾਂ ਨੇ ਮੋਟਰ ਸਾਈਕਲ ਤੇ ਕਾਪਾ ਕੀਤਾ ਬਰਾਮਦ

0
65

ਫਾਜਿਲਕਾ ਚ ਲੁਟੇਰਿਆਂ ਨੂੰ ਮੋਬਾਈਲ ਖੋਹਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਰੌਲਾ ਸੁਣ ਕੇ ਇਕੱਤਰ ਹੋਏ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੁਟੇਰਿਆਂ ਦਾ ਮੋਟਰ ਸਾਈਕਲ ਸਲਿੱਪ ਹੋ ਗਿਆ, ਜਿਸ ਤੋਂ ਬਾਅਦ ਉਹ ਮੋਟਰ ਸਾਈਕਲ ਛੱਡ ਕੇ ਫਰਾਰ ਹੋ ਗਏ। ਮੋਟਰ ਸਾਈਕਲ ਵਿਚੋਂ ਇਕ ਤੇਜ਼ਧਾਰ ਹਥਿਆਰ ਬਰਾਮਦ ਹੋਇਆ ਐ।  ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮੋਟਰ ਸਾਈਕਲ ਤੇ ਹਥਿਆਰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਫਾਜਿਲਕਾ ਦੇ ਬਾਰਡਰ ਰੋਡ ਦੀ ਐ, ਜਿੱਥੇ ਬੀਤੀ ਰਾਤ ਦੋ ਲੁਟੇਰਿਆਂ ਨੇ ਮੋਬਾਈਲ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਮੋਬਾਈਲ ਖੋਹ ਭੱਜਦੇ ਲੁਟੇਰਿਆਂ ਦੇ ਲੋਕਾਂ ਨੇ ਪਿੱਛਾ ਕੀਤਾ,  ਜਿਸ ਕਾਰਨ ਉਨ੍ਹਾਂ ਦੀ ਮੋਟਰ ਸਾਈਕਲ  ਫਿਸਲ ਕੇ ਡਿੱਗ ਪਈ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਖੁਦ ਨੂੰ ਫਸਿਆ ਵੇਖ ਲੁਟੇਰੇ ਮੋਟਰ ਸਾਈਕਲ ਛੱਡ ਕੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੇ ਫਰਾਰ ਹੋ ਗਏ।  ਜਦੋਂ ਇਹ ਜਾਣਕਾਰੀ ਪੀਸੀਆਰ ਨੂੰ ਦਿੱਤੀ ਗਈ ਤਾਂ ਪੀਸੀਆਰ ਟੀਮ ਮੌਕੇ ‘ਤੇ ਪਹੁੰਚੀ ਅਤੇ ਦੇਖਿਆ ਕਿ ਮੋਟਰਸਾਈਕਲ ਦੀ ਨੰਬਰ ਪਲੇਟ ਕੱਪੜੇ ਨਾਲ ਢੱਕੀ ਹੋਈ ਸੀ। ਮੋਟਰਸਾਈਕਲ ਤੋਂ ਇੱਕ ਤੇਜ਼ਧਾਰ ਹਥਿਆਰ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਨੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here