ਪੰਜਾਬ ਫਤਹਿਗੜ੍ਹ ਚੂੜੀਆਂ ’ਚ ਆਪ ਆਗੂ ਨਾਲ ਖੋਹ/ 20 ਹਜ਼ਾਰ ਨਕਦੀ ਤੇ ਸੋਨੇ ਦੀ ਮੁੰਦੀ ਖੋਹ ਕੇ ਫਰਾਰ/ ਪਿਸਟਲ ਦਿਖਾ ਕੀਤੀ ਲੁੱਟ, ਪੁਲਿਸ ਕਰ ਰਹੀ ਜਾਂਚ By admin - April 2, 2026 0 3 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਪਿੰਡ ਬੱਦੋਵਾਲ ਵਿਖੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਪਿੰਡ ਥਰੀਏਵਾਲ ਦੀ ਬਲਾਕ ਪ੍ਰਧਾਨ ਕੰਵਲਜੀਤ ਕੌਰ ਕੋਲੋਂ 20 ਹਜ਼ਾਰ ਨਕਦੀ ਅਤੇ ਸੋਨੇ ਦਾ ਛੱਲਾ ਖੋਹਣ ਦੀ ਖਬਰ ਸਾਮਣੇ ਆਈ ਹੈ। ਘਟਨਾ ਵੇਲੇ ਉਹ ਆਪਣੇ ਪਤੀ ਗੁਰਨਾਮ ਸਿੰਘ ਨਾਲ ਜਾ ਰਹੀ ਸੀ ਕਿ ਰਸਤੇ ਵਿਚ ਮੋਟਰ ਸਾਇਕਲ ਲੁਟੇਰਿਆਂ ਨੇ ਪਿਸਟਲ ਦਿਖਾ ਕੇ ਲੁੱਟ ਨੂੰ ਅੰਜ਼ਾਮ ਦਿੱਤਾ। ਇਸੇ ਦੌਰਾਨ ਪਿਸਟਲ ਨਕਲੀ ਹੋਣ ਦਾ ਸ਼ੱਕ ਪੈਣ ਉਤੇ ਉਨ੍ਹਾਂ ਦੀ ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ ਤੇ ਉਨ੍ਹਾਂ ਨੇ ਪਿਸਟਲ ਖੋਹ ਲਿਆ ਪਰ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿਚ ਕਵਲਜੀਤ ਕੌਰ ਅਤੇ ਉਸਦੇ ਪਤੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਰਮਦਾਸ ਨੇੜਲੇ ਪਿੰਡ ਅਵਾਨ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਪੜ੍ਹਦੀ ਆਪਣੀ ਲੜਕੀ ਦੇ ਰਿਜ਼ਲਟ ਬਾਰੇ ਮਿਲਣ ਲਈ ਜਾ ਰਹੇ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਲੁਟੇਰਿਆਂ ਕੋਲ ਨਕਲੀ ਪਿਸਤੌਲ ਸੀ, ਅਤੇ ਜਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਪਿਸਤੌਲ ਨਕਲੀ ਹੈ ਤਾ ਉਹਨਾਂ ਨੇ ਹਿੰਮਤ ਕਰ ਉਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਲੇਕਿਨ ਉਹ ਹੱਥੇ ਨਹੀਂ ਚੜੇ ਅਤੇ ਉੱਥੋ ਫ਼ਰਾਰ ਹੋ ਗਏ ਲੇਕਿਨ ਜਾਂਦੇ ਹੋਏ ਉਹਨਾਂ ਦਾ ਪਿਸਤੌਲ ਉਹਨਾਂ ਕੋਲ ਆ ਗਿਆ ਜੋ ਉਹਨਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।