ਤਰਨ ਤਾਰਨ ’ਚ ਡਰੋਨ ਰਾਹੀਂ ਤਸਕਰੀ ਦੀ ਨਾਕਾਮ ਕੋਸ਼ਿਸ਼/ 1 ਕਿੱਲੋ 10 ਗਰਾਮ ਹੈਰੋਇਨ ਤੇ ਇਕ ਡਰੋਨ ਬਰਾਮਦ/ ਪਿੰਡ ਡੱਲ ਦੇ ਖੇਤਾਂ ’ਚ ਹਾਦਸਾਗ੍ਰਸਤ ਹੋਇਆ ਡਰੋਨ

0
3

 

ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ਤੋਂ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸ਼ੱਕੀ ਡਰੋਨ ਦੇ ਖੇਤਾਂ ਵਿੱਚ ਡਿੱਗਣ ਨਾਲ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਹੋ ਗਈ ਹੈ।  ਖਬਰਾਂ ਅਨੁਸਾਰ ਡੱਲ ਪਿੰਡ ਦੇ ਖੇਤਾਂ ਵਿੱਚ ਇੱਕ ਡਰੋਨ ਅਚਾਨਕ ਤੇਜ਼ ਆਵਾਜ਼ ਨਾਲ ਹਾਦਸਾਗ੍ਰਸਤ ਹੋ ਗਿਆ।
ਮੌਕੇ ਤੇ ਪਹੁੰਚੀਆਂ ਸੁਰੱਖਿਆ ਏਜੰਸੀਆਂ ਨੇ ਜਾਂਚ ਦੌਰਾਨ ਡਿੱਗੇ ਪਏ ਡਰੋਨ ਵਿੱਚੋਂ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਮੁਤਾਬਕ ਇਹ ਡਰੋਨ ਪਾਕਿਸਤਾਨ ਤੋਂ ਨਸ਼ੇ ਦੇ ਖੇਪ ਸਮੇਤ ਭੇਜਿਆ ਗਿਆ ਸੀ। ਮੌਕੇ ਤੇ ਪਹੁੰਚੀ ਬੀਐਸਐਫ ਤੇ ਪੁਲਿਸ ਟੀਮ ਨੇ ਨਸ਼ੇ ਦੀ ਖੇਪ ਕਬਜੇ ਵਿਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।
ਸੁਰੱਖਿਆ ਏਜੰਸੀਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਤਸਕਰੀ ਨੈੱਟਵਰਕ ਵਿੱਚ ਕੌਣ ਸ਼ਾਮਲ ਹੋ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here