ਪੰਜਾਬ ਜਲਾਲਾਬਾਦ ਦੇ ਪਿੰਡਾਂ ’ਚ ਗੜੇਮਾਰੀ ਦਾ ਕਹਿਰ/ ਫਸਲਾਂ ਦੇ ਭਾਰੀ ਨੁਕਸਾਨ ਦਾ ਖਦਸ਼ਾ/ ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ By admin - April 1, 2026 0 3 Facebook Twitter Pinterest WhatsApp ਪੰਜਾਬ ਦੇ ਕਈ ਇਲਾਕਿਆਂ ਅੰਦਰ ਬੀਤੀ ਰਾਤ ਮੌਸਮ ਦੇ ਬਦਲੇ ਮਿਜ਼ਾਜ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਗੱਲ ਜੇਕਰ ਸਰਹੱਦੀ ਕਸਬਾ ਜਲਾਲਾਬਾਦ ਦੀ ਕੀਤੀ ਜਾਵੇ ਤਾਂ ਹਲਕੇ ਦੇ ਨਾਲ ਲੱਗਦੇ ਪਿੰਡਾਂ ਅੰਦਰ ਭਾਰੀ ਗੜੇਮਾਰੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਖਬਰਾਂ ਮੁਤਾਬਕ ਹਲਕੇ ਦੇ ਪਿੰਡ ਤੇਲੀਆਂ ਵਾਲਾ, ਭੋਡੀਪੁਰ ਅਤੇ ਢਾਬ ਕਡਿਆਲ ਸਮੇਤ ਕਈ ਪਿੰਡਾਂ ਅੰਦਰ ਭਾਰੀ ਮੀਂਹ ਝੱਗੜ ਦੇ ਨਾਲ ਨਾਲ ਗੜ੍ਹੇਮਾਰੀ ਹੋਈ ਹੈ। ਬੀਤੇ ਦੋ-ਤਿੰਨ ਦਿਨਾਂ ਤੋਂ ਮੌਸਮ ਦੇ ਬਦਲੇ ਮਿਜ਼ਾਜ਼ ਦੇ ਚਲਦਿਆਂ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਣ ਦਾ ਖਦਸਾ ਪੈਦਾ ਹੋ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ੍ਹ ਦੁਪਹਿਰ ਸਮੇਂ ਭਾਰੀ ਬਰਸਾਤ ਝੱਖੜ ਹਨੇਰ ਦੇ ਨਾਲ ਗੜੇਮਾਰੀ ਹੋਈ ਸੀ ਅਤੇ ਬਾਅਦ ਵਿੱਚ ਰਾਤ ਨੂੰ ਤਕਰੀਬਨ 9 ਵਜੇ ਇੱਕ ਵਾਰ ਫੇਰ ਮੌਸਮ ਦਾ ਮਿਜਾਜ਼ ਬਦਲਿਆ ਤੇ ਭਾਰੀ ਗੜੇਮਾਰੀ ਹੋਈ ਜਿਸ ਦੇ ਨਾਲ ਫਸਲਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ। ਕਿਸਾਨਾਂ ਨੇ ਸਰਕਾਰ ਤੋਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ। https://knocknews.tv/wp-content/uploads/2026/04/3.mp4