ਪੰਜਾਬ ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਬੱਚੀਆਂ ਲਾਪਤਾ ਮਾਮਲਾ/ ਝੂਠੇ ਨਿਕਲੇ ਵੀਡੀਓ ਵਾਇਰਲ ’ਚ ਕੀਤੇ ਦਾਅਵੇ/ ਵਿਆਹ ਕਰਵਾਉਣ ਗਈ ਸੀ ਲੜਕੀ By admin - March 31, 2026 0 3 Facebook Twitter Pinterest WhatsApp ਅੰਮ੍ਰਿਤਸਰ ਦੇ ਥਾਣਾ ਵੇਰਕਾ ਨੇ 8 ਤੇ 12 ਸਾਲਾ ਦੀਆਂ ਲੜਕੀਆਂ ਦੇ ਲਾਪਤਾ ਹੋਣ ਦਾ ਮਾਮਲਾ ਸੁਲਝਾ ਲਿਆ ਹੈ। ਗੁਜਰ ਪਰਿਵਾਰ ਨਾਲ ਸਬੰਧਤ ਇਨ੍ਹਾਂ ਲੜਕੀਆਂ ਦੇ ਲਾਪਤਾ ਹੋਣ ਸਬੰਧੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਵੀਡੀਓ ਚ ਕੀਤੇ ਦਾਅਵੇ ਗਲਤ ਨਿਕਲੇ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਇਕ ਲੜਕੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਦੂਜੀ ਲੜਕੀ ਵੀ ਸਹੀ-ਸਲਾਮਤ ਸੁਰੱਖਿਅਤ ਮਿਲ ਗਈ ਸੀ। ਪੁਲਿਸ ਨੇ ਗਲਤ ਵੀਡੀਓ ਵਾਇਰਲ ਕਰਨ ਵਾਲਿਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਖਬਰਾਂ ਮੁਤਾਬਕ ਬੀਤੇ ਦਿਨ ਸੋਸ਼ਲ ਮੀਡੀਆ ‘ਤੇ 12 ਸਾਲ ਅਤੇ 8 ਸਾਲ ਦੀਆਂ ਬੱਚੀਆਂ ਦੇ ਲਾਪਤਾ ਹੋਣ ਦੀ ਵੀਡੀਓ ਵਾਇਰਲ ਹੋਈ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਦਾਅਵਿਆਂ ਵਿੱਚ ਕਾਫ਼ੀ ਗਲਤਫਹਿਮੀ ਫੈਲਾਈ ਗਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਪੱਕੀ ਜਾਣਕਾਰੀ ਦੇ ਕੋਈ ਵੀ ਵੀਡੀਓ ਜਾਂ ਖ਼ਬਰ ਸ਼ੇਅਰ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਘਬਰਾਹਟ ਅਤੇ ਅਫਵਾਹਾਂ ਫੈਲਦੀਆਂ ਹਨ। ਪੁਲਿਸ ਨੇ ਵੀਡੀਓ ਵਾਇਰਲ ਵਾਲਿਆਂ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ।