ਫਾਜਿਲਕਾ ਪੌਦੇ ਦੇ ਫਲ ਖਾਣ ਨਾਲ ਬੱਚੇ ਬਿਮਾਰ/ 10 ਤੋਂ 12 ਬੱਚੇ ਸਿਵਲ ਹਸਪਤਾਲ ’ਚ ਦਾਖ਼ਲ/ ਖੇਡ ਮੈਦਾਨ ’ਚ ਖੇਡਦੇ ਸਮੇਂ ਖਾਧੇ ਸੀ ਫਲ

0
3

 

ਫਾਜਿਲਕਾ ਦੇ ਪਿੰਡ ਮੁਰਾਦਵਾਲਾ ਦਲ ਸਿੰਘ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਦੇ ਖੇਡ ਮੈਦਾਨ ਵਿਚ ਖੇਡ ਰਹੇ ਬੱਚਿਆਂ ਦੀ ਅਚਾਨਕ ਸਿਹਤ ਵਿਗੜ ਗਈ। ਖਬਰਾਂ ਮੁਤਾਬਕ 10 ਤੋਂ 12 ਬੱਚਿਆਂ ਨੇ ਖੇਡ ਮੈਦਾਨ ਵਿਚ ਲੱਗੇ ਰਤਨ ਜੋਤ ਦੇ ਬੂਟੇ ਤੋਂ ਫਲ ਤੋੜ ਕੇ ਖਾਂਦੇ ਸਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ। ਬੱਚਿਆਂ ਨੂੰ  ਪਹਿਲਾਂ ਅਰਨੀਵਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਇਕ ਬੱਚੇ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ ਜਦਕਿ ਬਾਕੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here