ਗੁਰਦਾਸਪੁਰ ਦੇ ਪਿੰਡ ਆਲੇਚੱਕ ਕੱਚੇ ਘਰਾਂ ਲਈ ਮਿਲੀ ਗਰਾਂਟ/ 22 ਸਾਲਾਂ ਬਾਦ ਮੰਗ ਪੂਰੀ ਹੋਣ ਤੋਂ ਲੋਕ ਖੁਸ਼/ ਮੌਜੂਦਾ ਸਰਪੰਚ ਦਾ ਕੀਤਾ ਧੰਨਵਾਦ

0
3

ਗੁਰਦਾਸਪੁਰ ਦੇ ਪਿੰਡ ਆਲੇਚੱਕ ਵਿਖੇ ਕੱਚੇ ਘਰਾਂ ਦੀ ਗਰਾਂਟ ਮਿਲਣ ਬਾਦ ਲਾਭਪਾਤਰੀ ਲੋਕਾਂ ਅੰਦਰ ਖੁਸ਼ੀ ਪਾਈ ਜਾ ਰਹੀ ਹੈ। ਗਰਾਟ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਦੱਸਣ ਮੁਤਾਬਕ ਉਹ ਪਿਛਲੇ 22 ਸਾਲਾਂ ਤੋਂ ਕੱਚੇ ਘਰਾਂ ਨੂੰ ਪੱਕਾ ਕਰਨ ਦੀ ਗਰਾਟ ਮਿਲਣ ਦੀ ਉਡੀਕ ਕਰ ਰਹੇ ਸਨ ਪਰ ਹਰ ਵਾਰ ਨਿਰਾਸ਼ਾ ਦਾ ਸਾਹਮਣੇ ਹੀ ਕਰਨਾ ਪੈ ਰਿਹਾ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਤੇ ਆਪ ਆਗੂ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਉਨ੍ਹਾਂ ਨੂੰ ਗਰਾਟਾਂ ਨਸੀਬ ਹੋਈਆਂ ਨੇ, ਜਿਸ ਲਈ ਉਹ ਸਰਪੰਚ ਦਾ ਧੰਨਵਾਦ ਕਰਦੇ ਹਨ। ਪਿੰਡ ਦੇ ਸਰਪੰਚ ਨੇ ਕਿਹਾ ਕਿ ਪਿੰਡ ਦੇ ਕੱਚੇ ਘਰਾਂ ਨੂੰ ਪੱਕੇ ਬਣਾਉਣ ਲਈ ਗਰਾਂਟ ਦਿੱਤੀ ਜਾ ਚੁੱਕੀ ਹੈ ਤੇ ਤਿੰਨ ਚਾਰ ਘਰਾਂ ਦੀ ਗਰਾਂਟ ਅਜੇ ਆਉਣੀ ਬਾਕੀ ਹੈ ਜੋ ਛੇਤੀ ਹੀ ਜਾਰੀ ਹੋਣ ਦੀ ਉਮੀਦ ਹੈ।
ਪਿੰਡ ਆਲੇਚੱਕ ਵਾਸੀਆਂ ਦਾ ਕਹਿਣਾ ਹੈ ਕਿ ਤਿੰਨ ਤਿੰਨ ਚਾਰ ਚਾਰ ਵਾਰ ਕੱਚੇ ਘਰਾਂ ਦੀ ਗਰਾਂਟ ਆ ਹਾਸਲ ਕਰਨ ਲਈ ਦਰਖਾਸਤਾਂ ਦੇ ਚੁੱਕੇ ਸਨ ਅਤੇ ਸਾਬਕਾ ਸਰਪੰਚਾਂ ਦੇ ਤਰਲੇ ਮਿਨਤਾ ਕਰਨ ਦੇ ਨਾਲ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੀ ਦਫਤਰਾਂ ਦੇ ਚੱਕਰ ਲਗਾ ਕੇ ਥੱਕ ਚੁੱਕੇ ਸਨ ਪਰ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਆਪ ਆਗੂ ਰਮਨ ਬਹਿਲ ਨੇ ਉਹਨਾਂ ਨੂੰ ਖੁਦ ਕੋਸ਼ਿਸ਼ ਕਰਕੇ ਇਹ ਗਰਾਂਟ ਦਿਵਾਈ ਹੈ ਜਿਸ ਲਈ ਉਹ ਸਰਪੰਚ ਤੇ ਆਪ ਆਗੂਆਂ ਦਾ ਧੰਨਵਾਦ ਕਰਦੇ ਹਨ।

LEAVE A REPLY

Please enter your comment!
Please enter your name here