ਬੇਅਦਬੀ ਕਾਨੂੰਨ ਨੂੰ ਲੈ ਕੇ ਬੋਲੇ ਸੁਖਰਾਜ ਸਿੰਘ/ ਕਾਨੂੰਨ ਲਈ ਚਾਰਾਜੋਈ ਦਾ ਕੀਤਾ ਸਵਾਗਤ/ ਮਿਸਾਲੀ ਸਜ਼ਾਵਾਂ ਦੀ ਕੀਤੀ ਮੰਗ

0
6

13 ਅਪ੍ਰੈਲ ਨੂੰ ਬੇਅਦਬੀਆਂ ਲਈ ਨਵੇਂ ਕਾਨੂੰਨ ਲਈ ਬੁਲਾਏ ਗਏ ਸੈਸ਼ਨ ਨੂੰ ਲੈ ਕੇ ਸੁਖਰਾਜ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਨੂੰਨ ਬਣਾਉਣ ਲਈ ਸ਼ੈਸਨ ਬੁਲਾਉਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2015 ਤੋਂ ਬੇਅਦਬੀ ਲਈ ਸਖ਼ਤ ਕਨੂੰਨ ਬਣਾਉਣ ਲਈ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਸਾਹਮਣੇ ਲਗਾਤਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਪਰ ਅਜੇ ਤਕ ਇਸ ਨੂੰ ਬੂਰ ਨਹੀਂ ਸੀ ਪਿਆ। ਉਨ੍ਹਾਂ ਕਿਹਾ ਕਿ ਹੁਣ ਮੌਜੂਦਾ ਸਰਕਾਰ ਸਰਗਰਮ ਹੋਈ ਹੈ, ਜਿਸ ਤੋਂ ਕੁੱਝ ਉਮੀਦ ਜਾਗੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਬੇਅਦਬੀਆਂ ਦੇ ਨਾਮ ਉਤੇ ਬਣੀ ਸੀ, ਇਸ ਲਈ ਸਰਕਾਰ ਨੂੰ ਸਖਤ ਕਾਨੂੰਨ ਬਣਾ ਕੇ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ।
ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਕਿਹਾ ਕਿ ਮਜੂਦਾ ਸਰਕਾਰ ਬੇਅਦਬੀ ਦੇ ਇਨਸਾਫ ਦਿਵਾਉਣ ਦੇ ਨਾਮ ਤੇ ਬਣੀ ਸੀ ਪਰ ਇਨਸਾਫ ਨਹੀਂ ਮਿਲਿਆ ਪਰ ਹੁਣ ਸਰਕਾਰ ਨੇ ਬੇਅਦਬੀ ਕਨੂੰਨ ਬਣਾਉਣ ਬਾਰੇ ਐਲਾਨ ਕੀਤਾ ਹੈ ਅਸੀਂ ਉਸ ਦਾ ਸਵਾਗਤ ਕਰਦੇ ਹਾਂ ਕਿ ਜਾਂਦੇ ਹੋਏ ਕੁਝ ਤਾਂ ਕਰਨਗੇ।
ਉਹਨਾਂ ਕਿਹਾ ਅੱਜ ਵੀ ਅੰਗਰੇਜ਼ਾਂ ਦੇ ਸਮੇਂ ਦਾ ਕਾਨੂੰਨ ਚੱਲਦਾ ਆ ਰਿਹਾ ਹੈ ਜਿਸ ਵਿਚ 295A ਧਾਰਾ ਹੀ ਮੁੱਖ ਤੌਰ ਤੇ ਜਿਸ ਵਿਚ ਕਿਸੇ ਧਾਰਮਿਕ ਭਾਵਨਾ ਜਾਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਸਜ਼ਾ ਮਿਲਦੀ ਹੈ ਪਰ ਜਿਵੇਂ ਪਾਕਿਸਤਾਨ ਵਿਚ ਕਾਨੂੰਨ ਹੈ 295c ਜਿਸ ਵਿੱਚ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੈ ਉਸੇ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਲੋੜ ਹੈ।
ਉਹਨਾਂ ਕਿਹਾ ਪਹਿਲਾ ਤੋਂ ਹੀ ਮੰਗ ਉੱਠ ਰਹੀ ਹੈ 1947 ਹੋਵੇ ਜਾਂ 1984 ਉਸ ਸਮੇਂ ਵਿੱਚ ਸਾਡੇ ਧਾਰਮਿਕ ਸਥਾਨਾਂ ਉੱਪਰ ਹਮਲੇ ਹੋਏ, ਫੇਰ ਬਹਿਬਲ ਵਿਚ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਮੋਰਚੇ ਵਲੋਂ ਵੀ ਇਸ ਕਾਨੂੰਨ ਨੂੰ ਲਿਆਉਣ ਬਾਰੇ ਲਿਖਿਆ ਗਿਆ ਸੀ ਪਰ ਹੁਣ ਅਗਰ ਸਰਕਾਰ ਸੱਚਮੁੱਚ ਇਹ ਕਾਨੂੰਨ ਲਿਆ ਰਹੀ ਹੈ ਤਾਂ ਪੂਰੀ ਨਾਨਕ ਨਾਮ ਲੇਵਾ ਸੰਗਤ ਅਤੇ ਉਹ ਆਪ ਸਰਕਾਰ ਦਾ ਦਿਲੋਂ ਧੰਨਵਾਦ ਕਰਨਗੇ।

LEAVE A REPLY

Please enter your comment!
Please enter your name here