ਪੰਜਾਬ ਅੰਮ੍ਰਿਤਸਰ ਪੁਲਿਸ ਦੀ ਹਿਰਾਸਤ ’ਚੋਂ ਨੌਜਵਾਨ ਫਰਾਰ/ 420 ਮਾਮਲੇ ਚ ਹੋਈ ਸੀ ਗ੍ਰਿਫਤਾਰੀ/ ਇਕ ਘੰਟੇ ਬਾਅਦ ਚਕਮਾ ਦੇ ਕੇ ਹੋਇਆ ਫਰਾਰ By admin - March 29, 2026 0 3 Facebook Twitter Pinterest WhatsApp ਅੰਮ੍ਰਿਤਸਰ ਦੇ ਗੇਟ ਹਕੀਮਾ ਪੁਲਿਸ ਥਾਣੇ ਦੀ ਪੁਲਿਸ ਵੱਲੋਂ 420 ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ ਨੌਜਵਾਨ ਪੁਲਿਸ ਦੀ ਹਿਰਾਸਤ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਨੂੰ ਲਾਰੈਂਸ ਰੋਡ ਚੌਂਕ ਤੋਂ ਕਾਬੂ ਕੀਤਾ ਸੀ। ਗ੍ਰਿਫਤਾਰੀ ਤੋਂ ਕੇਵਲ ਇੱਕ ਘੰਟੇ ਬਾਅਦ ਹੀ ਉਹ ਪੁਲਿਸ ਦੀ ਗ੍ਰਿਫਤ ਤੋਂ ਭੱਜ ਨਿਕਲਿਆ। ਪੁਲਿਸ ਨੌਜਵਾਨ ਨੂੰ ਗੇਟ ਹਕੀਮਾ ਥਾਣੇ ਲੈ ਕੇ ਜਾ ਰਹੀ ਸੀ ਕਿ ਰਸਤੇ ਵਿੱਚ ਕਰਿਸਟਲ ਚੌਂਕ ‘ਤੇ ਭੀੜ ਅਤੇ ਟ੍ਰੈਫਿਕ ਜਾਮ ਕਾਰਨ ਗੱਡੀ ਰੋਕਣੀ ਪਈ। ਇਸ ਦੌਰਾਨ ਨੌਜਵਾਨ ਨੇ ਮੌਕਾ ਵੇਖਦੇ ਹੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਦੋਸ਼ੀ ਨੂੰ ਭੱਜਣ ਵਿੱਚ ਉਸਦੀ ਪਤਨੀ ਨੇ ਵੀ ਮਦਦ ਕੀਤੀ। ਉਹ ਥਾਰ ਗੱਡੀ ਵਿੱਚ ਆਈ ਅਤੇ ਨੌਜਵਾਨ ਨੂੰ ਆਪਣੇ ਨਾਲ ਬਿਠਾ ਕੇ ਮੌਕੇ ਤੋਂ ਨਿਕਲ ਗਈ, ਜਦਕਿ ਪੁਲਿਸ ਦੇਖਦੀ ਰਹਿ ਗਈ। ਦੱਸਿਆ ਜਾ ਰਿਹਾ ਹੈ ਕਿ 420 ਦਾ ਮਾਮਲਾ ਕਰਤਾਰਪੁਰ ਥਾਣੇ ਵਿੱਚ ਦਰਜ ਸੀ, ਜੋ ਕਿ ਇੱਕ ਪੁਲਿਸ ਏਐਸਆਈ ਵੱਲੋਂ ਦਰਜ ਕਰਵਾਇਆ ਗਿਆ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਨਵਾਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।