ਗੁਰਦਾਸਪੁਰ ਪੁਲਿਸ ਨੇ ਜ਼ਿਲ੍ਹੇ ਅੰਦਰ ਵਧਾਈ ਚੌਕਸੀ/ ਰਾਤ ਦੇ ਨਾਕੇ ਲਗਾ ਕੇ ਕੀਤੀ ਜਾ ਰਹੀ ਚੈਕਿੰਗ/ ਐਸਪੀ ਵੱਲੋਂ ਸਾਰੀਆਂ ਵਾਰਦਾਤਾਂ ਸੁਲਝਾਉਣ ਦਾ ਦਾਅਵਾ

0
3

ਗੁਰਦਾਸਪੁਰ ਪੁਲਿਸ ਵੱਲੋਂ ਜ਼ਿਲ੍ਹੇ ਭਰ ਅੰਦਰ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਨੇ। ਇਸੇ ਤਹਿਤ ਪੁਲਿਸ ਵੱਲੋਂ ਵੱਖ ਵੱਖ ਥਾਈ ਨਾਕੇਬੰਦੀ ਕਰ ਕੇ ਸ਼ੱਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦਰਜਨ ਦੇ ਕਰੀਬ ਲਾਏ ਨਾਕਿਆਂ ਉਤੇ ਹਰ ਆਉਣ ਜਾਣ ਵਾਲੇ ਵਾਹਨਾਂ ਗਹਿਰਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕਰ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਐਸਐਸਪੀ ਜੁਗਰਾਜ ਸਿੰਘ ਦੇ ਦੱਸਣ ਮੁਤਾਬਕ ਪੁਲਿਸ ਨੇ ਜਿਲ੍ਹੇ ਅੰਦਰ ਵਾਪਰੀਆਂ ਸਾਰੀਆਂ ਅਪਰਾਧਿਕ ਘਟਨਾਵਾਂ ਨੂੰ ਸੁਲਝਾ ਲਿਆ ਹੈ।
ਬੀਤੀ ਰਾਤ ਰਾਤ ਦੇ ਨਾਕਿਆਂ ਦੀ ਜਾਂਚ ਕਰਦਿਆਂ ਐਸਪੀ ਜੁਗਰਾਜ ਨੇ ਕਿਹਾ ਕਿ ਅਪਰਾਧਕ ਮਾਨਸਿਕਤਾ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ ਪਰ ਜਦੋਂ ਇਸ ਮਾਨਸਿਕਤਾ ਵਾਲੇ ਅਪਰਾਧੀ ਅਪਰਾਧ ਕਰ ਲੈਂਦੇ ਹਨ ਤਾਂ ਪੁਲਿਸ ਲਈ ਇਹ ਇੱਕ ਚੁਨੌਤੀ ਬਣ ਜਾਂਦੀ ਹੈ ਕਿ ਉਸਨੂੰ ਸੁਲਝਾਇਆ ਜਾਏ ਅਤੇ ਗੁਰਦਾਸਪੁਰ ਪੁਲਿਸ ਨੇ ਇਹ ਕੰਮ ਬਖੂਬੀ ਨਿਭਾਇਆ ਹੈ। ਉਹਨਾਂ ਕਿਹਾ ਕਿ ਕੁਝ ਛੋਟੀਆਂ ਮੋਟੀਆਂ ਚੋਰੀਆਂ ਤੇ ਹੋਰ ਵਾਰਦਾਤਾਂ ਰਹਿ ਗਈਆਂ ਨੇ, ਜਿਨ੍ਹਾਂ ਨੂੰ ਵੀ ਜਲਦੀ ਹੀ ਸੁਲਝਾ ਲਿਆ ਜਾਏਗਾ।
ਵਰੁਨ ਸਰਾਫ ਦੇ ਘਰ ਹੋਈ ਕਰੋੜਾਂ ਦੀ ਲੁੱਟ ਦੀ ਵਾਰਦਾਤ ਬਾਰੇ ਉਹਨਾਂ ਨੇ ਕਿਹਾ ਕਿ ਇਸ ਲੁੱਟ ਵਿੱਚ ਪੁਲਿਸ ਨੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਹੈ ਤੇ ਚਾਰ ਦੋਸ਼ੀ ਫੜ ਕੇ ਕਰੋੜਾਂ ਦੀ ਰਿਕਵਰੀ ਵੀ ਕੀਤੀ ਗਈ ਹੈ। ਇੱਕ ਦੋਸ਼ੀ ਜੋ ਫਰਾਰ ਹੈ ਉਸ ਨੂੰ ਵੀ ਜਲਦੀ ਹੀ ਫੜ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਮਨ ਕਾਨੂੰਨ ਦੀ ਕਾਇਮੀ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਗਲਤ ਅਨਸਰ ਨੂੰ ਕਾਨੂੰਨ ਤੋੜਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਤੇ ਪੁਲਿਸ ਦੀ ਚੌਕਸੀ ਅੱਗੇ ਵੀ ਜਾਰੀ ਰਹੇਗੀ।

LEAVE A REPLY

Please enter your comment!
Please enter your name here