Uncategorized ਫਰੀਦਕੋਟ ’ਚ ਆਟੋ ਰਿਕਸ਼ਾ ਨਾਲ ਬੱਸ ਲੱਗਣ ਨੂੰ ਲੈ ਕੇ ਵਿਵਾਦ/ ਬੱਸ ਚਾਲਕ ਤੇ ਲੱਗੇ ਮਹਿਲਾ ਦੇ ਥੱਪੜ ਮਾਰਨ ਦੇ ਇਲਜ਼ਾਮ By admin - May 24, 2025 0 6 Facebook Twitter Pinterest WhatsApp ਫਰੀਦਕੋਟ ਕੋਟਕਪੂਰਾ ਰੋਡ ’ਤੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਇਕ ਸਰਕਾਰੀ ਬੱਸ ਦੀ ਆਟੋ ਰਿਕਸ਼ਾ ਨਾਲ ਮਾਮੂਲੀ ਟੱਕਰ ਹੋ ਗਈ। ਇਸ ਨੂੰ ਲੈ ਕੇ ਹੋਈ ਤਕਰਾਰ ਬਾਅਦ ਗੱਲ ਹੱਥੋਪਾਈ ਤਕ ਪਹੁੰਚ ਗਈ। ਇਸੇ ਦੌਰਾਨ ਆਟੋ ਚਾਲਕ ਅਤੇ ਇਸ ਵਿਚ ਸਵਾਰ ਔਰਤ ਨੇ ਬੱਸ ਚਾਲਕਾਂ ਤੇ ਹੱਥ ਚੁੱਕਣ ਦੇ ਇਲਜਾਮ ਲਾਏ। ਇਸ ਤੋਂ ਬਾਅਦ ਦੋਵੇਂ ਧਿਰਾਂ ਥਾਣੇ ਪਹੁੰਚ ਗਈਆਂ, ਜਿੱਥੇ ਕਰੀਬ ਇਕ ਘੰਟੇ ਤਕ ਜਾਮ ਵਰਗੀ ਸਥਿਤੀ ਬਣੀ ਰਹੀ। ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਬਣਦੀ ਕਾਰਵਾਈ ਦੀ ਭਰੋਸਾ ਦੇ ਕੇ ਜਾਮ ਖੁਲਵਾਇਆ। ਇਸ ਸਬੰਧੀ ਆਟੋ ਰਿਕਸ਼ਾ ਚ ਬੈਠੇ ਔਰਤ ਅਤੇ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਹ ਕੋਟਕਪੂਰਾ ਸਾਈਡ ਤੋ ਸ਼ਹਿਰ ਵੱਲੀ ਆ ਰਹੇ ਸਨ ਕੇ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਵੱਲੋਂ ਜੋਰ ਜੋਰ ਦੀ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ ਪਰ ਸੜਕ ਜਿਆਦਾ ਖਰਾਬ ਹੋਣ ਕਾਰਨ ਉਹ ਰਸਤਾ ਨਹੀਂ ਦੇ ਸਕੇ ਜਿਸ ਤੋਂ ਬਾਅਦ ਬੱਸ ਵਾਲੇ ਨੇ ਜਾਣਬੁਝ ਕੇ ਉਨ੍ਹਾਂ ਦੇ ਆਟੋ ਚ ਪਿੱਛੋਂ ਬੱਸ ਦੀ ਟੱਕਰ ਮਾਰੀ ਅਤੇ ਉੱਤਰ ਕੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਨੇ ਚ ਬੱਸ ਵਾਲੇ ਵੱਲੋਂ ਮਹਿਲਾ ਦੇ ਥੱਪੜ ਮਾਰਿਆ ਅਤੇ ਮੋਬਾਇਲ ਖੋਂਹਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਬੱਸ ਚਾਲਕ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਉਹ ਇਥੋਂ ਹਟਣਗੇ ਨਹੀਂ। ਉਧਰ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਆਗੂ ਨੇ ਕਿਹਾ ਕਿ ਇਨ੍ਹ ਵੱਲੋ ਜਾਣਬੁਝ ਕੇ ਆਟੋ ਅੱਗੋਂ ਨਹੀਂ ਹਟਾਇਆ ਜ਼ਾ ਰਿਹਾ ਸੀ ਜਿਸ ਦੇ ਚੱਲਦੇ ਵਿਵਾਦ ਬਣਿਆ ।ਉਨ੍ਹਾਂ ਕਿਹਾ ਕਿ ਹੁਣ ਪਤਾ ਨਹੀਂ ਕਿਸ ਬੱਸ ਦੇ ਮੁਲਾਜ਼ਮ ਵੱਲੋਂ ਇਨ੍ਹਾਂ ਨਾਲ ਹੱਥੋਪਾਈ ਕੀਤੀ ਪਰ ਸਾਡੀ ਬੱਸ ਦੇ ਮੁਲਾਜ਼ਮ ਵਲੋਂ ਕੋਈ ਹੱਥ ਨਹੀਂ ਚੁੱਕਿਆ ਗਿਆ ਅਤੇ ਜੇਕਰ ਸਾਡੇ ਕਿਸੇ ਮੁਲਾਜ਼ਮ ਵੱਲੋਂ ਇਹ ਗਲਤੀ ਕੀਤੀ ਗਈ ਹੈ ਤਾਂ ਅਸੀਂ ਮਾਫ਼ੀ ਮੰਗਣ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਉਲਟਾ ਇਨ੍ਹ ਵੱਲੋਂ ਬੱਸ ਤੇ ਇੱਟ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਹੈ। ਮੌਕੇ ਤੇ ਮੌਜੂਦ ਪੁਲਿਸ ਨੇ ਦੋਵੇਂ ਧਿਰਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।