ਪੰਜਾਬ ਗੁਰਦਾਸਪੁਰ ਦੇ ਪੰਪ ਉਤੇ ਡੀਜ਼ਲ ਨੂੰ ਲੈ ਕੇ ਹੰਗਾਮਾ/ ਕਿਸਾਨ ਆਗੂ ਤੇ ਪੰਪ ਮਾਲਕ ਵਿਚਾਲੇ ਹੋਈ ਤਲਖੀ/ ਪੰਪ ਵਾਲਿਆਂ ਤੇ ਤੇਲ ਸਟੋਰ ਕਰਨ ਦੇ ਲੱਗੇ ਇਲਜ਼ਾਮ By admin - March 29, 2026 0 3 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਨੇੜੇ ਸਥਿਤ ਇੱਕ ਪੈਟਰੋਲ ਪੰਪ ਉੱਪਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਤੇਲ ਪਵਾਉਣ ਆਏ ਇੱਕ ਕਿਸਾਨ ਆਗੂ ਦੀ ਪੈਟਰੋਲ ਪੰਪ ਦੇ ਪ੍ਰਬੰਧਕਾਂ ਨਾਲ ਤਕਰਾਰ ਹੋ ਗਈ। ਇਸ ਉਪਰੰਤ ਕੁਝ ਹੋਰ ਕਿਸਾਨ ਯੂਨੀਅਨ ਦੇ ਆਗੂ ਵੀ ਪੈਟਰੋਲ ਪੰਪ ਤੇ ਪਹੁੰਚ ਗਏ ਜਿੱਥੇ ਉਹਨਾਂ ਨੇ ਪੈਟਰੋਲ ਪੰਪ ਵਾਲਿਆਂ ਤੇ ਤੇਲ ਸਟੋਰ ਕਰਨ ਦੇ ਇਲਜ਼ਾਮ ਲਗਾਏ। ਇਸੇ ਦੌਰਾਨ ਪੈਟਰੋਲ ਪੰਪ ਦੇ ਪ੍ਰਬੰਧਕਾਂ ਅਤੇ ਕੁਝ ਲੋਕਾਂ ਨੇ ਕਿਸਾਨ ਯੂਨੀਅਨ ਦੇ ਇਸ ਵਤੀਰੇ ਪ੍ਰਤੀ ਰੋਸ ਪ੍ਰਗਟਾਇਆ। ਕਿਸਾਨ ਆਗੂ ਨੇ ਤੇਲ ਨਾ ਦੇਣ ਦੇ ਇਲਜਾਮ ਲਾਏ ਜਦਕਿ ਪੰਪ ਮਾਲਕਾਂ ਨੇ ਤੇਲ ਦੀ ਸਟੋਰੇਜ ਹੋਣ ਕਾਰਨ ਕੰਟਰੋਲ ਕਰ ਕੇ ਤੇਲ ਦੇ ਰਹੇ ਹਨ। ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਨਾਮ ਦੇ ਕਿਸਾਨ ਆਗੂ ਜਦੋਂ ਘਰ ਵਿੱਚ ਤੇਲ ਪਵਾਉਣ ਆਏ ਤਾਂ ਉਹਨਾਂ ਨੂੰ ਮੰਗ ਮੁਤਾਬਕ ਤੇਲ ਨਹੀਂ ਦਿੱਤਾ ਗਿਆ। ਉੱਥੇ ਹੀ ਪੈਟਰੋਲ ਪੰਪ ਮਾਲਕ ਦਾ ਕਹਿਣਾ ਸੀ ਕਿ ਤੇਲ ਦੀ ਸ਼ੋਰਟੇਜ ਦੀਆਂ ਅਫਵਾਹਾਂ ਕਾਰਨ ਉਹ ਹੱਥ ਗੁੱਟ ਕੇ ਤੇਲ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਅਫਵਾਹਾਂ ਤੋਂ ਡਰ ਕੇ ਤੇਲ ਜਮ੍ਹਾ ਕਰਨ ਲੱਗੇ ਨੇ। ਉਨ੍ਹਾਂ ਕਿਹਾ ਕਿ ਪੰਪ ਉਤੇ ਲੋੜੀਂਦੀ ਮਾਤਰਾ ਵਿਚ ਤੇਲ ਮੌਜੂਦ ਹੈ ਪਰ ਲੋਕਾਂ ਵੱਲੋਂ ਸਟੋਰ ਕਰਨ ਦੀ ਸੂਰਤ ਵਿਚ ਤੇਲ ਦੀ ਕਮੀ ਹੋ ਸਕਦੀ ਹੈ, ਇਸ ਲਈ ਲੋਕਾਂ ਨੂੰ ਲੋੜ ਮੁਤਾਬਕ ਹੀ ਤੇਲ ਖਰੀਦਣਾ ਚਾਹੀਦਾ ਹੈ।