ਦੋਰਾਂਗਲਾ ਬਲਾਕ ਸੰਮਤੀ ਨੂੰ ਮਿਲਿਆ ਨਵਾਂ ਚੇਅਰਮੈਨ/ ਹਾਈਕੋਰਟ ਦੇ ਹੁਕਮਾਂ ’ਤੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ/ ਕਾਂਗਰਸ ਦੇ ਬਲਬੀਰ ਚੰਦ ਤੇ ਗੁਰਮੀਤ ਕੌਰ ਸਿਰ ਸੱਜਿਆ ਤਾਜ

0
2

ਗੁਰਦਾਸਪੁਰ ਅਧੀਨ ਆਉਂਦੇ ਹਲਕਾ ਦੀਨਾਨਗਰ ਦੇ ਦੋਰਾਂਗਲਾਂ ਬਲਾਕ ਸੰਮਤੀ ਨੂੰ ਨਵਾਂ ਚੇਅਰਮੈਨ ਤੇ ਉਪ ਚੇਅਰਮੈਨ ਮਿਲ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ਤਹਿਤ ਹੋਈ ਇਸ ਚੋਣ ਵਿਚ ਕਾਂਗਰਸ ਦਾ ਪੱਲੜਾ ਭਾਰੀ ਰਿਹਾ ਹੈ। ਸਰਬਸੰਮਤੀ ਨਾਲ ਹੋਈ ਇਸ ਚੋਣ ਵਿਚ ਬਲਬੀਰ ਚੰਦ ਨੂੰ ਚੇਅਰਮੈਨ ਅਤੇ ਗੁਰਮੀਤ ਕੌਰ ਨੂੰ ਵਾਇਸ ਚੇਅਰਮੈਨ ਚੁਣਿਆ ਗਿਆ ਹੈ।  ਦੂਜੇ ਪਾਸੇ ਦੀਨਾਨਗਰ ਬਲਾਕ ਸੰਮਤੀ ਦੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਮੁਅੱਤਲ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਬਲਾਕ ਸੰਮਤੀ ਦੇ 23 ਮੈਂਬਰਾਂ ਵਿੱਚੋਂ ਸਿਰਫ 13 ਮੈਂਬਰ ਹੀ ਮੌਕੇ ਤੇ ਹਾਜ਼ਰ ਹੋਏ, ਜਿਸ ਦੇ ਚਲਦਿਆਂ ਚੋਣ ਮੁਅੱਤਲ ਕਰਨੀ ਪਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਦੀਨਾ ਨਗਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਫਿਰ ਦੀਨਾਨਗਰ ਬਲਾਕ ਸੰਮਤੀ ਦੀ ਚੋਣ ਲਈ ਤਰੀਕ ਦੇ ਦਿੱਤੀ ਜਾਵੇਗੀ। ਉਧਰ ਦੀਨਾ ਨਗਰ ਵਿਧਾਇਕਾ ਤੇ ਸਾਬਕਾ ਮੰਤਰੀ ਅਰਨਾ ਚੌਧਰੀ ਨੇ ਬਲਾਕ ਸਮਤੀ ਦੋਰਾਂਗਲਾ ਵਿੱਚ ਕਾਂਗਰਸੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਨ ਤੇ ਖੁਸ਼ੀ ਪ੍ਰਗਟਾਈ ਅਤੇ ਨਾਲ ਹੀ ਕਿਹਾ ਕਿ ਵਿਰੋਧੀ ਧਿਰ ਦੀਨਾਨਗਰ ਬਲਾਕ ਸੰਮਤੀ ਦੀ ਚੋਣ ਤੋਂ ਭੱਜ ਰਿਹਾ ਹੈ। ਇਸੇ ਕਾਰਨ ਉਸ ਦੇ ਮੈਂਬਰ ਹਾਜ਼ਰ ਨਹੀਂ ਹੋਏ ਪਰ ਅਗਲੀ ਵਾਰ ਉਹਨਾਂ ਨੂੰ ਸਾਹਮਣਾ ਕਰਨਾ ਹੀ ਪਵੇਗਾ।

LEAVE A REPLY

Please enter your comment!
Please enter your name here