ਪੰਜਾਬ ਜਲਾਲਾਬਾਦ ’ਚ ਦੁਕਾਨਦਾਰ ’ਤੇ ਹਮਲਾ/ ਉਧਾਰ ਨਾ ਦੇਣ ਦੇ ਚਲਦਿਆਂ ਬਣਾਇਆ ਨਿਸ਼ਾਨਾ/ ਤਸਵੀਰਾਂ ਸੀਸੀਟੀਵੀ ’ਚ ਕੈਦ By admin - March 28, 2026 0 3 Facebook Twitter Pinterest WhatsApp ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਚੌਂਕ ਨੇੜੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ ਸਥਿਤ ਦੁਕਾਨ ਅੰਦਰ ਕੁੱਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ਦੀ ਵਜ੍ਹਾ ਦੁਕਾਨਦਾਰ ਵੱਲੋਂ ਉਧਾਰ ਦੇਣ ਤੋਂ ਮਨ੍ਹਾ ਕਰਨਾ ਦੱਸਿਆ ਜਾ ਰਿਹਾ ਹੈ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਉਸ ਦੀ ਦੁਕਾਨ ਉਤੇ ਦੋ ਲੋਕ ਪੈਂਟ-ਸ਼ਰਟ ਦਾ ਕੱਪੜਾ ਖਰੀਦਣ ਆਏ ਸਨ। ਗ੍ਰਾਹਕ ਬਣ ਕੇ ਆਏ ਲੋਕਾਂ ਨੇ ਉਧਾਰ ਕਰਨ ਦੀ ਗੱਲ ਕਹੀ, ਜਿਸ ਲਈ ਦੁਕਾਨਦਾਰ ਰਾਜੀ ਨਹੀਂ ਹੋਇਆ, ਜਿਸ ਦੀ ਰੰਜ਼ਿਸ਼ ਤਹਿਤ ਉਨ੍ਹਾਂ ਨੇ ਹੋਰ ਲੋਕਾਂ ਨੂੰ ਬੁਲਾ ਕੇ ਦੁਕਾਨਦਾਰ ਉਤੇ ਹਮਲਾ ਕਰ ਦਿੱਤਾ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੱਪੜਾ ਵਪਾਰੀ ਦੇ ਦੱਸਣ ਮੁਤਾਬਕ ਉਸਦੇ ਕੋਲੇ ਦੋ ਲੋਕ ਪੈਂਟ ਸ਼ਰਟ ਖਰੀਦਣ ਆਏ ਸਨ, ਜਿਨ੍ਹਾਂ ਨੇ 1000 ਦੀ ਖਰੀਦਦਾਰੀ ਕਰਨ ਤੋਂ ਬਾਅਦ ਉਸ ਨੂੰ ਉਧਾਰ ਕਰਨ ਦੀ ਗੱਲ ਕਹੀ। ਦੁਕਾਨਦਾਰ ਨੇ ਉਧਾਰ ਦੇਣ ਤੋਂ ਨਾ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਸ਼ਖਸ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਨਾਲ ਲੈ ਦੁਕਾਨਦਾਰ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਦੁਕਾਨਦਾਰ ਦਾ ਕਹਿਣਾ ਕਿ ਵਪਾਰ ਕਰਨਾ ਮੁਸ਼ਕਿਲ ਹੋਇਆ ਬਿਨਾਂ ਜਾਣ ਪਛਾਣ ਤੋਂ ਉਧਾਰ ਨਹੀਂ ਦਿੱਤਾ ਜਾ ਸਕਦਾ ਜਿਸ ਦੇ ਲਈ ਉਹਨਾਂ ਨੇ ਨਾਂਹ ਕਰ ਦਿੱਤੀ ਤਾਂ ਇਸੇ ਤੋਂ ਹੀ ਤੈਸ਼ ਵਿੱਚ ਆ ਕੇ ਉਕਤ ਨੌਜਵਾਨ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਨਾਲ ਲੈ ਹਮਲਾ ਕਰ ਦਿੱਤਾ। ਉਧਰ ਵਪਾਰੀ ਨੇ ਇਸ ਸਬਧ ਦੇ ਵਿੱਚ ਥਾਣਾ ਸਿਟੀ ਵੀ ਕਿਹਾ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।