ਫਰੀਦਕੋਟ ਹਸਪਤਾਲ ’ਚੋਂ ਮਿਲੀ ਲਾਸ਼ ਦੀ ਪਛਾਣ/ ਮਹਿਲਾ ਨੂੰ ਐਮਰਜੈਸੀ ’ਚ ਛੱਡ ਗਏ ਸੀ ਨੌਜਵਾਨ/ ਪੁਲਿਸ ਨੇ ਮ੍ਰਿਤਕ ਦੀ ਪਛਾਣ ਕਰ ਕੇ ਜਾਂਚ ਆਰੰਭੀ

0
2

 

ਫਰੀਦਕੋਟ ਸਿਵਲ ਹਸਪਤਾਲ ਵਿਚ ਬੀਤੇ ਦਿਨੀਂ ਮਿਲੀ ਲਾਵਾਰਸ ਲਾਸ਼ ਦਾ ਮਾਮਲਾ ਸੁਲਝ ਗਿਆ ਹੈ। ਲਾਸ਼ ਦੀ ਪਛਾਣ ਕਰਮਜੀਤ ਕੌਰ ਵਾਸੀ ਫਰੀਦਕੋਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਸ ਦੀ ਬੀਤੇ ਦਿਨ ਦੋ ਨੌਜਵਾਨ ਮਹਿਲਾ ਨੂੰ ਐਮਰਜੈਸੀ ਵਾਰਡ ਵਿਚ ਛੱਡ ਕੇ ਫਰਾਰ ਹੋ ਗਏ ਸੀ। ਡਾਕਟਰਾਂ ਵੱਲੋਂ ਜਾਂਚ ਕਰਨ ਦੇ ਮਹਿਲਾ ਮ੍ਰਿਤਕ ਪਾਈ ਗਈ ਸੀ। ਡਾਕਟਰਾਂ ਦੀ ਸੂਚਨਾ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਹਿਲਾ ਦੀ ਪਛਾਣ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਜਾਂਚ ਮੁਤਾਬਕ ਮ੍ਰਿਤਕ ਮਹਿਲਾ ਫਰੀਦਕੋਟ ਦੇ ਭੋਲੂਵਾਲਾ ਰੋਡ ਤੇ ਲੰਬੇ ਸਮੇਂ ਤੋਂ ਇਕੱਲੀ ਰਹਿ ਰਹੀ ਸੀ ਅਤੇ ਉਸਦੇ ਪਤੀ ਦੀ ਮੌਤ ਹੋ ਚੁਕੀ ਸੀ ਅਤੇ ਬੱਚੇ ਵੀ ਅਲਗ ਰਹਿ ਰਹੇ ਸਨ। ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨ ਤੇ 174 ਦੀ ਕਾਰਵਾਈ ਕਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਹਿਲਾ ਦੀ ਮੌਤ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇ ਇਹ ਸਧਾਰਨ ਮੌਤ ਹੈ ਯਾ ਕਿਤੇ ਹੱਤਿਆ ਦਾ ਮਾਮਲਾ ਤਾਂ ਨਹੀਂ। ਨਾਲ ਹੀ ਉਨ੍ਹਾਂ ਦੱਸਿਆ ਕਿ ਜੋ ਦੋ ਨੌਜਵਾਨ ਇਸ ਨੂੰ ਹਸਪਤਾਲ ਲੈ ਕੇ ਆਏ ਸਨ ਉਹ ਕੌਣ ਹਨ ਅਤੇ ਮ੍ਰਿਤਕ ਹਾਲਤ ਵਿੱਚ ਮਹਿਲਾ ਨੂੰ ਛੱਡ ਕੇ ਕਿਉ ਭੱਜੇ ਸਨ ਅਤੇ ਮਹਿਲਾ ਨਾਲ ਉਨ੍ਹਾਂ ਦੇ ਕੀ ਸਬੰਧ ਸਨ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here