ਪੰਜਾਬ ਪੰਜਾਬ ਸਰਕਾਰ ਦੀ ਗੈਂਗਸਟਰਾਂ ਖਿਲਾਫ਼ ਮੁਹਿੰਮ ਦਾ ਅਸਰ/ ਗੈਂਗਸਟਰਾਂ ’ਤੇ ਵਾਰ ਹੈਲਪਲਾਈਨ ਨੂੰ ਮਿਲੀ ਵੱਡੀ ਸਫਲਤਾ/ ਪੁਲਿਸ ਦੀ ਮਦਦ ਲਈ ਸਾਹਮਣੇ ਆ ਰਹੇ ਲੋਕ By admin - March 28, 2026 0 4 Facebook Twitter Pinterest WhatsApp ਪੰਜਾਬ ਸਰਕਾਰ ਦੀ ਗੈਗਸਟਰਆਂ ਖਿਲਾਫ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਰਕਾਰ ਦੀ ਗੈਗਸਟਰਾਂ ’ਤੇ ਵਾਰ ਹੈਲਪਲਾਈਨ ਰਾਹੀਂ ਵੱਡੀ ਗਿਣਤੀ ਲੋਕ ਪੁਲਿਸ ਨਾਲ ਸੰਪਰਕ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਪੰਜਾਬ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਰਾਹੀਂ ਲਗਾਤਾਰ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਨੇ। ਇਸ ਸਬੰਧੀ ਅੰਕੜੇ ਜਾਰੀ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਹੁਣ ਤਕ 590 ਦੇ ਕਰੀਬ ਸ਼ਿਕਾਇਤਾਂ ਦਰਜ ਹੋਈਆਂ ਹਨ, ਜਿਨ੍ਹਾਂ ਵਿਚੋਂ 63 ਮਾਮਲਿਆਂ ਵਿਚ ਮਾਮਲੇ ਦਰਜ ਹੋ ਚੁੱਕੇ ਹਨ ਅਤੇ ਬਾਕੀਆਂ ਦੀ ਛਾਣਬੀਣ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਦੇ ਮੱਦਨਜ਼ਰ ਸਰਕਾਰ ਛੇਤੀ ਹੀ ਗੈਗਸਟਰਾਂ ਤੇ ਗਲਤ ਅਨਸਰਾਂ ਦੀ ਨਕੇਲ ਕੱਸਣ ਵਿਚ ਕਾਮਯਾਬ ਹੋਵੇਗੀ।