ਪੰਜਾਬ ਮਾਨਸਾ ਦੇ ਪਿੰਡ ਨੰਗਲ ਕਲਾਂ ਵਾਸੀਆਂ ਨਸ਼ਿਆਂ ਖਿਲਾਫ ਐਕਸ਼ਨ/ ਨਸ਼ਾ ਤਸਕਰ ਪਰਿਵਾਰ ਨੂੰ ਪਿੰਡ ਛੱਡਣ ਦੀ ਹਦਾਇਤ By admin - March 27, 2026 0 3 Facebook Twitter Pinterest WhatsApp ਮਾਨਸਾ ਜਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਸਰਪੰਚ ਵੱਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਪਰਿਵਾਰ ਨੂੰ ਪਿੰਡ ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ। ਸਰਪੰਚ ਵੱਲੋਂ ਪਿੰਡ ਦੀ ਸਹਿਮਤੀ ਦੇ ਲਈ ਇਕੱਠ ਵੀ ਬੁਲਾਇਆ ਗਿਆ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ। ਸਰਪੰਚ ਦਾ ਇਲਜਾਮ ਹੈ ਕਿ ਪਿੰਡ ਦੇ ਇਕ ਪਰਿਵਾਰ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹ ਕੇ ਨਸ਼ੇ ਨਾ ਵੇਚਣ ਦਾ ਪ੍ਰਣ ਲਿਆ ਸੀ ਪਰ ਹੁਣ ਨਸ਼ੇ ਵੇਚਦਾ ਰੰਗੇ ਹੱਥੀਂ ਫੜ੍ਹਿਆ ਗਿਆ ਹੈ। ਸਰਪੰਚ ਨੇ ਪਰਿਵਾਰ ਨੂੰ ਪਿੰਡ ਵਿਚੋਂ ਕੱਢਣ ਦੇ ਨਾਲ ਨਾਲ ਪ੍ਰਸ਼ਾਸਨ ਤੋਂ ਵੀ ਕਾਰਵਾਈ ਮੰਗੀ ਹੈ। ਸੋਸ਼ਲ ਮੀਡੀਆ ਤੇ ਸਰਪੰਚ ਵੱਲੋਂ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਸਰਪੰਚ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਨਸ਼ਾ ਵੇਚਿਆ ਜਾ ਰਿਹਾ ਸੀ ਤੇ ਇਸ ਪਿੰਡ ਪਰਿਵਾਰ ਨੇ ਪੂਰੇ ਪਿੰਡ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਮੁਾਫੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਅੱਗੇ ਤੋਂ ਕਦੇ ਵੀ ਨਸ਼ਾ ਨਹੀਂ ਵੇਚਣਗੇ ਅਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਤੇ ਬਿਨਾਂ ਵਜਹਾ ਪਰਚੇ ਦਰਜ ਕਰ ਰਿਹਾ ਹੈ ਪਰ ਪਿੰਡ ਦੀ ਪੰਚਾਇਤ ਵੱਲੋਂ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਜੇਕਰ ਉਹ ਨਸ਼ਾ ਨਹੀਂ ਵੇਚਣਗੇ ਤੇ ਉਹਨਾਂ ਤੇ ਕਦੇ ਵੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਪਰ ਅੱਜ ਨਸ਼ਾ ਵੇਚਦਿਆਂ ਨੂੰ ਰੰਗੇ ਹੱਥੀ ਪਿੰਡ ਦੇ ਸਰਪੰਚ ਵੱਲੋਂ ਫੜਿਆ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਨੇ ਦਾਅਵ ਕੀਤਾ ਹੈ ਕਿ ਇਸ ਪਰਿਵਾਰ ਵੱਲੋਂ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੀ ਨਸ਼ੇ ਦੇ ਸਪਲਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਪੂਰੇ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਇਸ ਪਰਿਵਾਰ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ ਤੇ ਇਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦਾ ਇਕੱਠ ਵੀ ਬੁਲਾਇਆ ਗਿਆ ਹੈ ਸਰਪੰਚ ਵੱਲੋਂ ਪਾਈ ਗਈ ਸ਼ੋਸ਼ਣ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ।