ਪੰਜਾਬ ਅੰਮ੍ਰਿਤਸਰ ਪੁੱਤਰ ਦੀ ਤਲਾਸ਼ ’ਚ ਭੜਕ ਰਿਹਾ ਪਰਿਵਾਰ/ ਪਤਨੀ ’ਤੇ ਪ੍ਰਗਟਾਇਆ ਲਾਪਤਾ ਕਰਨ ਦਾ ਸ਼ੱਕ/ ਮੌਤ ਦਾ ਫਰਜ਼ੀ ਸਰਟੀਫਿਕੇਟ ਦੇਣ ਦੇ ਇਲਜ਼ਾਮ By admin - March 27, 2026 0 3 Facebook Twitter Pinterest WhatsApp ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਵਾਸੀ ਮਾਪਿਆਂ ਨੇ ਲਾਪਤਾ ਪੁੱਤਰ ਨੂੰ ਲੱਭਣ ਚ ਮਦਦ ਦੀ ਅਪੀਲ ਕੀਤੀ ਹੈ। ਮਾਪਿਆਂ ਦਾ ਇਲਜਾਮ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਲਖਬੀਰ ਸਿੰਘ ਨੂੰ ਉਸ ਦੀ ਪਤਨੀ ਸਮੇਤ ਬਾਹਰ ਭੇਜਿਆ ਸੀ ਪਰ ਪਤਨੀ ਵਾਪਸ ਆ ਗਈ ਹੈ ਪਰ ਪੁੱਤਰ ਦਾ ਕੋਈ ਥਹੁ-ਪਤਾ ਨਹੀਂ ਚੱਲ ਰਿਹਾ। ਪਰਿਵਾਰ ਦਾ ਇਲਜਾਮ ਕਿ ਕਿ ਪਤਨੀ ਨੇ ਬਿਨਾਂ ਤਲਾਕ ਦੂਜਾ ਵਿਆਹ ਕਰਨ ਖਾਤਰ ਉਨ੍ਹਾਂ ਦੇ ਪੁੱਤਰ ਨੂੰ ਕਿਤੇ ਲੁਕੋ ਦਿੱਤਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਪੁੱਤਰ ਦੀ ਭਾਲ ਚ ਮਦਦ ਦੀ ਅਪੀਲ ਕੀਤੀ ਹੈ। ਮਾਪਿਆਂ ਦੇ ਦੱਸਣ ਮੁਤਾਬਕ ਸਾਲ 2024 ਵਿੱਚ ਲਖਬੀਰ ਸਿੰਘ ਆਪਣੀ ਪਤਨੀ ਕਵਲਜੀਤ ਕੌਰ ਨਾਲ ਦੁਬਈ ਗਿਆ ਸੀ। ਪਰ ਹੁਣ ਹਾਲਾਤ ਇਹ ਹਨ ਕਿ ਕਵਲਜੀਤ ਕੌਰ ਤਾਂ ਵਾਪਸ ਭਾਰਤ ਆ ਗਈ ਹੈ, ਜਦਕਿ ਲਖਬੀਰ ਸਿੰਘ ਦਾ ਅਜੇ ਤੱਕ ਕੋਈ ਵੀ ਅਤਾ-ਪਤਾ ਨਹੀਂ ਲੱਗਿਆ। ਲਖਬੀਰ ਸਿੰਘ ਦੇ ਪਿਤਾ ਦੇਸ਼ਾਂ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਅਤੇ ਉਸ ਦੀ ਪਤਨੀ ਨੂੰ ਦੁਬਈ ਤੋਂ ਇਟਲੀ ਭੇਜਣ ਲਈ ਇੱਕ ਏਜੰਟ ਨੂੰ ਲਗਭਗ 18 ਲੱਖ ਰੁਪਏ ਦਿੱਤੇ ਸਨ। ਦੋਵੇਂ ਦੁਬਈ ਤਾਂ ਪਹੁੰਚ ਗਏ, ਪਰ ਕੁਝ ਹੀ ਦਿਨਾਂ ਬਾਅਦ ਲਖਬੀਰ ਸਿੰਘ ਅਚਾਨਕ ਲਾਪਤਾ ਹੋ ਗਿਆ। ਉਨ੍ਹਾਂ ਦੱਸਿਆ ਕਿ ਲਖਬੀਰ ਦੀ ਪਤਨੀ ਵੱਲੋਂ ਦੁਬਈ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ ਸੀ, ਪਰ ਉਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਉਹ ਆਪਣੇ ਸਸੁਰਾਲ ਨਾ ਜਾ ਕੇ ਆਪਣੇ ਪੇਕੇ ਚਲੀ ਗਈ ਅਤੇ ਲਖਬੀਰ ਸਿੰਘ ਤੋਂ ਤਲਾਕ ਲਈ ਦਬਾਅ ਬਣਾਉਣ ਲੱਗੀ। ਦੇਸ਼ਾਂ ਸਿੰਘ ਦਾ ਦੋਸ਼ ਹੈ ਕਿ ਕਵਲਜੀਤ ਕੌਰ ਨੇ ਤਲਾਕ ਤੋਂ ਪਹਿਲਾਂ ਹੀ ਦੂਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਵਧਣ ਤੋਂ ਬਾਅਦ ਉਹ ਮੁੜ ਦੁਬਈ ਚਲੀ ਗਈ ਅਤੇ ਉੱਥੋਂ ਲਖਬੀਰ ਸਿੰਘ ਦਾ ਇੱਕ ਡੈਥ ਸਰਟੀਫਿਕੇਟ ਭੇਜਿਆ, ਜਿਸਨੂੰ ਪਰਿਵਾਰ ਜਾਲੀ ਕਰਾਰ ਦੇ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਲਖਬੀਰ ਸਿੰਘ ਜਿੰਦਾ ਹੈ ਜਾਂ ਮਰ ਚੁੱਕਾ ਹੈ। ਇਸ ਮਾਮਲੇ ਵਿੱਚ ਪਰਿਵਾਰ ਨੇ ਬਾਬਾ ਬਲਬੀਰ ਸਿੰਘ ਨਾਲ ਸੰਪਰਕ ਕਰ ਕੇ ਉਹਨਾਂ ਦੇ ਪੁੱਤਰ ਬਾਰੇ ਸੱਚਾਈ ਸਾਹਮਣੇ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਮੁੰਡਾ ਜਿੰਦਾ ਹੈ ਜਾਂ ਮਰ ਗਿਆ। ਅਸੀਂ ਹਰ ਦਰਵਾਜ਼ਾ ਖੜਕਾ ਰਹੇ ਹਾਂ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।