ਪੰਜਾਬ ਫਰੀਦਕੋਟ ਪੁਲਿਸ ਵੱਲੋਂ ਗੈਂਗਸਟਰ ਗਰੋਹ ਦੇ 3 ਗੁਰਗੇ ਕਾਬੂ/ ਇਕ ਵਿਦੇਸ਼ੀ ਪਿਸਟਲ ਤੇ ਜਿੰਦਾ ਰੌਂਦ ਬਰਾਮਦ By admin - March 24, 2026 0 2 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੋਲਡੀ ਬਰਾੜ ਗੈਂਗ ਦੇ 3 ਗੁਰਗੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਪਾਸੋਂ ਇਕ ਵਿਦੇਸ਼ੀ ਪਿਸਟਲ ਅਤੇ 5 ਜਿੰਦਾ ਰੌਦ ਬਰਾਮਦ ਕੀਤੇ ਹਨ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਜਗਦੀਪ ਕੁਮਾਰ ਉਰਫ ਦੀਪੂ ਵਾਸੀ ਬਾਜੀਗਰ ਬਸਤੀ, ਫਰੀਦਕੋਟ, ਚੇਤਨ ਘਾਰੂ ਉਰਫ ਚੇਤੂ, ਵਾਸੀ ਆਵਾ ਬਸਤੀ ਬਾਰਡਰ ਰੋਡ, ਫਿਰੋਜਪੁਰ ਅਤੇ ਸੰਨੀ ਸਿੰਘ, ਵਾਸੀ ਬਾਜੀਗਰ ਬਸਤੀ, ਫਰੀਦਕੋਟ ਵਜੋ ਹੋਈ ਹੈ। ਗ੍ਰਿਫਤਾਰ ਦੋਸ਼ੀ ਚੇਤਨ ਘਾਰੂ ਪਹਿਲਾ ਵੀ ਕਤਲ ਅਤੇ ਸੰਗੀਨ ਧਾਰਾਵਾ ਤਹਿਤ ਦਰਜ ਮਾਮਲਿਆਂ ਵਿਚ ਭਗੌੜਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਅਵਤਾਰ ਸਿੰਘ ਰਾਜਪਾਲ ਨੇ ਕਾਰਵਾਈ ਦੇ ਵੇਰਵਿਆ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਮਿਤੀ 19 ਮਾਰਚ ਨੂੰ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਵੱਲੋ ਸੀ.ਆਈ.ਏ ਸਟਾਫ ਫਰੀਦਕੋਟ ਦੀਆ ਟੀਮਾ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਅਤੇ ਗਸ਼ਤ ਦੌਰਾਨ ਕਾਰਵਾਈ ਕਰਦੇ ਹੋਏ ਨਵੀ ਦਾਣਾ ਮੰਡੀ ਫਰੀਦਕੋਟ ਵਿੱਚੋ 2 ਦੋਸ਼ੀਆਂ ਜਗਦੀਪ ਕੁਮਾਰ ਉਰਫ ਦੀਪੂ ਅਤੇ ਚੇਤਨ ਸਿੰਘ ਉਰਫ ਚੇਤੂ ਨੂੰ ਕਾਬੂ ਕੀਤਾ ਗਿਆ, ਜਿਹਨਾ ਪਾਸੋਂ 1 ਵਿਦੇਸ਼ੀ ਪਿਸਟਲ ਗਲੋਕ 09 ਐਮ.ਐਮ ਸਮੇਤ ਮੈਗਜੀਨ ਅਤੇ 05 ਜਿੰਦਾ ਰੌਦ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਇਹ ਨਜਾਇਜ਼ ਹਥਿਆਰ ਉਹਨਾ ਨੂੰ ਮੁਹੱਈਆ ਕਰਵਾਏ ਗਏ ਸਨ, ਜਿਹਨਾ ਨੂੰ ਕਿ ਇਹਨਾ ਵੱਲੋਂ ਅੱਗੇ ਸਪਲਾਈ ਕੀਤਾ ਜਾਣਾ ਸੀ। ਜਿਸ ਅਧਾਰ ਤੇ ਪੁਲਿਸ ਵੱਲੋ ਇਸ ਮਾਮਲੇ ਵਿੱਚ 2 ਹੋਰ ਦੋਸ਼ੀਆ ਨੂੰ ਨਾਮਜਦ ਕੀਤਾ ਗਿਆ। ਜਿਹਨਾ ਵਿੱਚੋ ਦੋਸ਼ੀ ਸੰਨੀ ਸਿੰਘ ਨੂੰ ਕੱਲ ਮਿਤੀ 22 ਮਾਰਚ ਨੂੰ ਜਹਾਜ ਗਰਾਊਡ ਨਜਦੀਕ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਦੀਆ ਟੀਮਾਂ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਜਾਰੀ ਹੈ ਤਾਂ ਜੋ ਇਸ ਮਾਮਲੇ ਵਿੱਚ ਬੈਕਵਰਡ ਅਤੇ ਵਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਸਕੇ ਅਤੇ ਇਸ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ।