ਪੰਜਾਬ ਗੜ੍ਹਦੀਵਾਲਾ ’ਚ ਕੱਪੜਾ ਵਪਾਰੀ ਦੇ ਘਰ ’ਤੇ ਫਾਇਰਿੰਗ/ ਫਾਇਰਿੰਗ ਕਰਦੇ ਬਦਮਾਸ਼ ਹੱਥੋਂ ਡਿੱਗੀ ਪਿਸਤੌਲ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਰਹੀ ਜਾਂਚ By admin - March 24, 2026 0 2 Facebook Twitter Pinterest WhatsApp ਹੁਸ਼ਿਆਰਪੁਰ ਅਧੀਨ ਆਉਂਦੇ ਗੜ੍ਹਦੀਵਾਲਾ ’ਚ ਬੀਤੀ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਨੇ ਕੱਪੜਾ ਵਪਾਰੀ ਦੇ ਘਰ ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਬਦਮਾਸ਼ ਫ਼ਰਾਰ ਹੋ ਗਏ। ਘਟਨਾ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਘਰ ਦੇ ਮਾਲਕ ਚੰਦਰ ਕਿਸ਼ੋਰ ਉਰਫ਼ ਘੁੱਗਾ ਦੀ ਸੂਚਨਾ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਫਾਇਰਿੰਗ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸਾਹਮਣੇ ਆਈਆਂ ਤਸਵੀਰਾਂ ਵਿਚ ਇੱਕ ਬਦਮਾਸ਼ ਘਰ ‘ਤੇ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਸ ਦੀ ਪਿਸਤੌਲ ਡਿੱਗ ਜਾਂਦੀ ਹੈ। ਵਪਾਰੀ ਗੇਟ ਕੋਲ ਆ ਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸਲ ‘ਚ ਹੋ ਕੀ ਰਿਹਾ ਹੈ। ਇਸ ਦੌਰਾਨ ਬਦਮਾਸ਼ ਭੱਜ ਜਾਂਦਾ ਹੈ ਅਤੇ ਜਾਂਦੇ-ਜਾਂਦੇ ਵੀ ਗੇਟ ‘ਤੇ ਫਾਇਰ ਕਰਦਾ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹਮਲਾਵਰਾਂ ਨੂੰ ਟਰੇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।