ਜ਼ੀਰਕਪੁਰ ਦੇ ਹੋਟਲ ’ਚ ਨੌਜਵਾਨ ਦੀ ਮੌਤ/ ਸ਼ੱਕੀ ਹਾਲਤਾਂ ’ਚ ਖੁਦਕੁਸ਼ੀ ਦਾ ਸ਼ੱਕ/ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ

0
2

ਜ਼ੀਕਰਪੁਰ ਦੇ ਇਕ ਹੋਟਲ ਵਿਚ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਚੌਹਾਨ ਵਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਘਟਨਾ ਜ਼ੀਰਕਪੁਰ ਦੇ ਰੰਜਨ ਪਲਾਜ਼ਾ ਸਥਿਤ ਹੋਟਲ ਸਿਟੀ ਪੈਲੇਸ ਦੀ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਇਸ ਹੋਟਲ ਨੂੰ ਪੁਲਿਸ ਨੇ ਵੇਸਵਾਗਮਨੀ ਦੇ ਦੋਸ਼ਾਂ ਤਹਿਤ ਬੰਦ ਕਰਵਾ ਦਿੱਤਾ ਸੀ, ਜਿਸ ਨੂੰ ਦੋ ਦਿਨ ਪਹਿਲਾਂ ਹੀ ਗੈਰ-ਕਾਨੂੰਨੀ ਢੰਗ ਨਾਲ ਦੁਬਾਰਾ ਖੋਲ੍ਹਿਆ ਗਿਆ ਸੀ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਘਟਨਾ ਦੀ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here