ਪੰਜਾਬ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ’ਚ ਘਰ ’ਤੇ ਹਮਲਾ/ ਲੋਕਾਂ ਦੇ ਇਕੱਠੇ ਹੋਣ ਤੇ ਗੱਡੀ ਛੱਡ ਭੱਜੇ ਹਮਲਾਵਰ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - March 24, 2026 0 3 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੀ ਬਸਤੀ ਵਿੱਚ ਅੱਧੀ ਰਾਤ ਨੂੰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਕੁੱਝ ਲੋਕਾਂ ਨੇ ਇਕ ਘਰ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ। ਹਮਲੇ ਦੀ ਵਜ੍ਹਾ ਕੁੱਝ ਦਿਨ ਪਹਿਲਾਂ ਹੋਈ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਕੁੱਝ ਨੌਜਵਾਨ ਗੇਟ ਟੱਪ ਕੇ ਘਰ ਅੰਦਰਰ ਦਾਖਲ ਹੋ ਗਏ ਅਤੇ ਪਰਿਵਾਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਰੌਲਾ ਸੁਣ ਕੇ ਲੋਕ ਇਕੱਠਾ ਹੋ ਗਏ, ਜਿਸ ਤੋਂ ਬਾਅਦ ਹਮਲਾਵਰ ਕਾਰ ਛੱਡ ਕੇ ਫਰਾਰ ਹੋ ਗਏ। ਗੁੱਸੇ ਵਿਚ ਆਏ ਲੋਕਾਂ ਨੇ ਕਾਰ ਦੀ ਭੋਨਤੋੜ ਕੀਤੀ। ਮੌਕੇ ਤੇ ਪਹੁੰਚੀ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਕੁਝ ਦਿਨ ਪਹਿਲਾਂ ਹੋਈ ਮਾਮੂਲੀ ਜਿਹੀ ਤਕਰਾਰ ਨੂੰ ਲੈ ਕੇ ਪਿੰਡ ਦੇ ਹੀ ਕੁਝ ਨੌਜਵਾਨ ਗੇਟ ਟੱਪ ਕੇ ਇੱਕ ਘਰ ਵਿੱਚ ਵੜ ਗਏ ਤੇ ਹਮਲਾ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਕਾਰ ਉਤੇ ਆਏ ਨੌਜਵਾਨਾਂ ਨੇ ਘਰ ਵਿੱਚ ਇਕੱਲੀ ਔਰਤ ਅਤੇ ਛੋਟੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਤੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਤੇ ਘਰ ਵਿੱਚ ਤੋੜ ਫੋੜ ਵੀ ਕੀਤੀ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਮੁੰਡੇ ਨੇ ਕੁਝ ਦਿਨ ਪਹਿਲਾਂ ਹਮਲਾਵਰਾਂ ਦੀ ਪਿੰਡ ਦੇ ਹੀ ਇੱਕ ਹੋਰ ਮੁੰਡੇ ਨਾਲ ਹੋ ਰਹੀ ਤਕਰਾਰ ਵਿੱਚ ਦਖਲ ਦਿੱਤਾ ਸੀ। ਇਸੇ ਗੱਲ ਦੀ ਰੰਜਿਸ਼ ਨੂੰ ਲੈ ਕੇ ਹਮਲਾ ਕੀਤਾ ਗਿਆ ਹੈ ਪਰ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਇਹ ਨੌਜਵਾਨ ਆਪਣੀ ਕਾਰ ਉੱਥੇ ਹੀ ਛੱਡ ਕੇ ਦੌੜ ਗਏ। ਗੁੱਸਾਏ ਪਿੰਡ ਵਾਸੀਆਂ ਨੇ ਕਾਰ ਦੀ ਵੀ ਤੋੜਫੋੜ ਕੀਤੀ। ਦੂਜੇ ਪਾਸੇ ਮਾਮਲੇ ਦੇ ਸੂਚਨਾ ਸੰਬੰਧਿਤ ਥਾਣਾ ਤਿਬੜ ਦੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।