ਪੰਜਾਬ ਲਹਿਰਾਗਾਗਾ ’ਚ ਦੁਕਾਨਦਾਰ ’ਤੇ ਜਾਨਲੇਵਾ ਹਮਲਾ/ ਤਿੰਨ ਨਕਾਬਪੋਸ਼ਾਂ ਨੇ ਡੰਡਿਆਂ ਨਾਲ ਕੀਤਾ ਜ਼ਖਮੀ/ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ By admin - March 24, 2026 0 2 Facebook Twitter Pinterest WhatsApp ਲਹਿਰਾਗਾਗਾ ਸ਼ਹਿਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਸ਼ਿਵ ਮੰਦਰ ਨੇੜਲੇ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ ਸਥਿਤ ਗਰੇਟ ਸਾਈਬਰ ਵਰਡ ਨਾਮ ਦੀ ਦੁਕਾਨ ਉਤੇ ਆਏ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਦੁਕਾਨਦਾਰ ਉਤੇ ਡੰਡਿਆ ਨਾਲ ਹਮਲਾ ਕਰ ਦਿੱਤਾ। ਦੁਕਾਨਦਾਰ ਦੇ ਦੱਸਣ ਮੁਤਾਬਕ ਉਹ ਸ਼ਾਮ 7 ਵੱਜ ਕੇ 20 ਮਿੰਟ ਤੇ ਆਪਣੀ ਦੁਕਾਨ ਅੰਦਰ ਮੌਜੂਦ ਸੀ ਕਿ ਇਸੇ ਦੌਰਾਨ ਹਥਿਆਰ ਤੇ ਡੰਡਿਆਂ ਨਾਲ ਲੈਸ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਆਉਂਦੇ ਸਾਰ ਉਸ ਤੇ ਹਮਲਾ ਕਰ ਦਿੱਤਾ। ਪੀੜਤ ਨੇ ਪ੍ਰਸ਼ਾਸਨ ਤੋਂ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।