ਪੰਜਾਬ ਕੀਰਤਤਪੁਰ ਸਾਹਿਬ ਵਿਖੇ ਕਾਰ ਬੱਸ ਵਿਚਾਲੇ ਹਾਦਸਾ/ ਹਾਦਸੇ ’ਚ ਇਕ ਔਰਤ ਜ਼ਖਮੀ, ਕਾਰ ਦਾ ਵੀ ਨੁਕਸਾਨ By admin - March 23, 2026 0 2 Facebook Twitter Pinterest WhatsApp ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਤੋਂ ਵਾਪਸ ਆ ਰਹੀ ਬੱਸ ਉਤਰਾਈ ਤੋਂ ਬੇਕਾਬੂ ਹੋ ਕੇ ਕਾਰ ’ਚ ਜਾ ਟਕਰਾਈ। ਇਸ ਹਾਦਸੇ ਵਿਚ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਹਾਦਸੇ ਵਿਚ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਮਹਿਲਾ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ। ਦੱਸਣਯੋਗ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਇਤਿਹਾਸਿਕ ਅਸਥਾਨ ਬਾਬਾ ਗੁਰਦਿੱਤਾ ਜੀ ਦੇ ਸਵੇਰ ਤੋਂ ਹੀ ਵੱਡੀ ਗਿਣਤੀ ਸੰਗਤਾਂ ਪਹੁੰਚ ਰਹੀਆਂ ਸਨ। ਇਸੇ ਦੌਰਾਨ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਸੰਗਤ ਦੀ ਭਰੀ ਬੱਸ ਵਾਪਸ ਪਰਤ ਰਹੀ ਸੀ ਕਿ ਉਤਰਾਈ ਉੱਤੇ ਬੇਕਾਬੂ ਹੋ ਕੇ ਰੁੜ ਗਈ ਤੇ ਇੱਕ ਕਾਰ ਵਿੱਚ ਜਾ ਟਕਰਾਈ ਜਿਸ ਤੇ ਚੱਲਦਿਆਂ ਇੱਕ ਮਹਿਲਾ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਇਲਾਜ ਲਈ ਲਜਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।