ਪੰਜਾਬ ਗੁਰਦਾਸਪੁਰ ’ਚ ਗਰੀਬ ਸਬਜ਼ੀ ਵਿਕਰੇਤਾ ਨਾਲ ਧੱਕਾ/ ਸਬਜ਼ੀ ਦੇ ਪੈਸੇ ਦਿੱਤੇ ਬਿਨਾਂ ਸਕੂਟੀ ਸਵਾਰ ਫਰਾਰ/ ਸਕੂਟੀ ਨਾਲ ਦੂਰ ਤਕ ਘਸੀਟ ਕੇ ਕੀਤਾ ਜ਼ਖਮੀ By admin - March 23, 2026 0 2 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਬਹਿਰਾਮਪੁਰ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਗ੍ਰਾਹਕ ਦੇ ਰੂਪ ਵਿਚ ਆਇਆ ਲੁਟੇਰਾ ਸਬਜ਼ੀ ਵਿਕਰੇਤਾਂ ਤੋਂ ਸਬਜ਼ੀ ਲੈ ਕੇ ਫਰਾਰ ਹੋ ਗਿਆ। ਖਬਰਾਂ ਮੁਤਾਬਕ ਸਕੂਟੀ ਸਵਾਰ ਨੇ 360 ਰੁਪਏ ਦੀ ਸਬਜ਼ੀ ਖਰੀਦੀ ਅਤੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਿਆ। ਸਬਜ਼ੀ ਵਿਕਰੇਤਾ ਵੱਲੋਂ ਰੋਕਣ ਦੀ ਕੋਸ਼ਿਸ਼ ਦੌਰਾਨ ਸਕੂਟੀ ਸਵਾਰ ਉਸ ਨੂੰ ਕਾਫੀ ਦੂਰ ਤਕ ਘਸੀਟ ਕੇ ਲੈ ਗਿਆ, ਜਿਸ ਨਾਲ ਸਬਜ਼ੀ ਵਿਕਰੇਤਾ ਜ਼ਖਮੀ ਹੋ ਗਿਆ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਫਰਾਰ ਸਖਸ਼ ਖਿਲਾਫ ਕਾਰਵਾਈ ਮੰਗੀ ਹੈ।