ਪੰਜਾਬ ਅੰਮ੍ਰਿਤਸਰ ’ਚ ਪ੍ਰੋਟੀਨ ਸਪਲੀਮੈਂਟ ਦੀ ਦੁਕਾਨ ਨੂੰ ਅੱਗ/ ਲੱਖਾਂ ਦਾ ਸਾਮਾਨ ਸੜ ਕੇ ਸੁਆਹ/ ਦੁਕਾਨ ਬੰਦ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ By admin - March 23, 2026 0 2 Facebook Twitter Pinterest WhatsApp ਅੰਮ੍ਰਿਤਸਰ ਦੇ ਗੇਟ ਲੋਹਗੜ੍ਹ ਇਲਾਕੇ ਵਿਚ ਹਾਲਾਤ ਉਸ ਵੇਲੇ ਅਫਰੀ ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਪ੍ਰੋਟੀਨ ਸਪਲੀਮੈਂਟ ਦੀ ਦੁਕਾਨ ਅੰਦਰ ਅਚਾਨਕ ਅੱਗ ਲੱਗ ਗਈ। ਮਹਾਬਲੀ ਨਿਊਟਰੀਸ਼ਨ ਹਬ ਨਾਮ ਵਾਲੀ ਇਹ ਦੁਕਾਨ ਅੱਗ ਲੱਗਣ ਵੇਲੇ ਬੰਦ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦਕਿ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਦੁਕਾਨਦਾਰ ਨੇ ਦੁਕਾਨ ਨੂੰ ਖੋਲ੍ਹਿਆ। ਦੁਕਾਨ ਮਾਲਕ ਅਸ਼ਵਨੀ ਕਪੂਰ ਦੇ ਦੱਸਣ ਮੁਤਾਬਕ ਅੱਗ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ ਲੱਗੀ ਹੋ ਸਕਦੀ ਹੈ। ਪੀੜਤ ਦੁਕਾਨਦਾਰ ਨੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।