Uncategorized ਅੰਮ੍ਰਿਤਸਰ ਦੇ ਥਾਣਾ ਵੇਰਕਾ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ/ ਨਸ਼ੀਲੇ ਪਦਾਰਥ, ਹਥਿਆਰ ਤੇ ਡਰੱਗ ਮਨੀ ਬਰਾਮਦ By admin - May 23, 2025 0 29 Facebook Twitter Pinterest WhatsApp ਥਾਣਾ ਵੇਰਕਾ ਦੀ ਪੁਲਿਸ ਨੇ ਬੀਤੇ ਦਿਨਾਂ ਦੌਰਾਨ ਦਰਜ ਮੁਕੱਦਮਿਆਂ ਵਿਚ ਕਾਰਵਾਈ ਕਰਦਿਆਂ ਦੋ ਮੁਲਜਮਾਂ ਨੂੰ ਨਸ਼ੀਲੇ ਪਦਾਰਥ, ਹਥਿਆਰ ਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 500 ਗ੍ਰਾਮ ਹੈਰੋਇੰਨ, 15 ਲੱਖ 1 ਹਜ਼ਾਰ 900 ਰੁਪਏ ਡਰੱਗ ਮਨੀ), 1 ਡਰੋਨ, 1 ਮੋਟਰਸਾਇਕਲ ਅਤੇ 2 ਪਿਸਟਲ ਬਰਾਮਦ ਕੀਤੇ ਨੇ। ਫੜੇ ਗਏ ਮੁਲਜਮਾਂ ਦੀ ਪਛਾਣ ਵਰਿੰਦਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਕਾਲਗੜ ਢਪੱਈਆ, ਅੰਮ੍ਰਿਤਸਰ ਅਤੇ ਗੁਰਮੁਖ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸਧਾਰ ਰਾਜਪੂਤਾ, ਅੰਮ੍ਰਿਤਸਰ ਵਜੋਂ ਹੋਈ ਐ। ਪੁਲਿਸ ਨੇ ਮੁਲਜਮ ਵਰਿੰਦਰਪਾਲ ਸਿੰਘ ਦੇ ਇੰਕਸਾਫ ਤੇ ਉਸਦੇ ਭਰਾ ਜਸਵਿੰਦਰਪਾਲ ਸਿੰਘ ਉਰਫ ਜੱਸਾ ਅਤੇ ਤਲਜਿੰਦਰ ਸਿੰਘ ਪੁੱਤਰ ਲੇਟ ਸੁਰਿੰਦਰ ਕੁਮਾਰ ਵਾਸੀ ਪਿੰਡ ਡੰਡੇ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਵੱਲੋਂ ਅਗਲੀ ਜਾਚ ਕੀਤੀ ਜਾ ਰਹੀ ਐ।