ਗੁਰਦਾਸਪੁਰ ਦੇ ਪਿੰਡ ਰੂਪੋਵਾਲੀ ’ਚ ਸਾਬਕਾ ਸਰਪੰਚ ਨੇ ਚਲਾਈਆਂ ਗੋਲੀਆਂ/ ਮੱਥੇ ’ਚ ਗੋਲੀ ਲੱਗਣ ਕਰਨ ਇਕ ਗੰਭੀਰ ਜ਼ਖ਼ਮੀ/ ਸਾਬਕਾ ਸਰਪੰਚ ਸਮੇਤ 6 ਲੋਕਾਂ ਖ਼ਿਲਾਫ਼ ਕੇਸ ਦਰਜ

0
5

ਗੁਰਦਾਸਪੁਰ ਦੇ ਪਿੰਡ ਰੂਪੋਵਾਲੀ ਵਿਚ ਸਾਬਕਾ ਸਰਪੰਚ ਵੱਲੋਂ ਅੰਨ੍ਹੇਵਾਹ ਫਾਈਰਿੰਗ ਕਰਨ ਦੀ ਖਬਰ ਸਾਹਮਣੇ ਆਈ ਐ। ਬੀਤੀ ਰਾਤ ਵਾਪਰੀ ਇਸ ਘਟਨਾ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਐ। ਇਹ ਹਮਲਾ ਨਿੱਜੀ ਰੰਜ਼ਿਸ਼ ਦੇ ਚਲਦਿਆਂ ਹੋਇਆ ਦੱਸਿਆ ਜਾ ਰਿਹਾ ਐ। ਜ਼ਖਮੀ ਦੇ ਪਰਿਵਾਰ ਦੇ ਦੱਸਣ ਮੁਤਾਬਕ ਪੀੜਤ ਨੇ ਦੋ ਸਾਲ ਪਹਿਲਾਂ ਗਰਾਟਾਂ ਚ ਘਬਲੇਬਾਜ਼ੀ ਦੇ ਮਾਮਲੇ ਵਿਚ ਗਵਾਹੀ ਦਿੱਤੀ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖਾਲੀ ਖੋਲ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।  ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਵਾਸੀ ਪਿੰਡ ਰੂਪੋਵਾਲੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹਨਾਂ ਦੇ ਗੁਆਂਢ ਵਿੱਚ ਰਹਿੰਦੇ ਸਾਬਕਾ ਸਰਪੰਚ ਵੱਲੋਂ ਹਥਿਆਰਾਂ ਨਾਲ ਲੈਸ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਭਰਾ ਦੇ ਘਰ ਉੱਪਰ ਹਮਲਾ ਕਰਕੇ ਅੰਧਾ ਧੁੰਦ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਉਹਨਾਂ ਦੇ ਭਰਾ ਕਰਨੈਲ ਸਿੰਘ ਦੇ ਮੱਥੇ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਫਤਿਹਗੜ੍ਹ ਚੂੜੀਆਂ ਸਰਕਾਰੀ ਹਸਪਤਾਲ ਲਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਨਾਜੁਕ ਦੇਖਦੇ ਹੋਏ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ।  ਪੁਲਿਸ ਥਾਣਾ ਫਤਿਹਗੜ ਚੂੜੀਆਂ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਰੂਪੋਵਾਲੀ ਵਿੱਚ ਗੋਲੀਆਂ ਚੱਲਣ ਦੀ ਇਤਲਾਹ ਪ੍ਰਾਪਤ ਹੋਈ ਸੀ। ਪਿੰਡ ਵਿੱਚ ਮੌਕਾ ਦੇਖਣ ਉਪਰੰਤ ਸਾਨੂੰ ਕੁੱਲ ਛੇ ਰੋਂਦ ਬਰਾਮਦ ਹੋਏ ਹਨ ਜਿਨਾਂ ਵਿੱਚੋਂ ਤਿੰਨ ਜਿੰਦਾ ਤੇ ਤਿੰਨ ਚੱਲੇ ਹੋਏ ਹਨ। ਇਸ ਮਾਮਲੇ ਵਿੱਚ ਕੁੱਲ ਛੇ ਲੋਕਾਂ ਨੂੰ ਨਾਮਜਦ ਕਰਕੇ ਬਣਦੀਆਂ ਕਾਨੂੰਨ ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here