ਪੰਜਾਬ ਜਲਾਲਾਬਾਦ ਪੁਲਿਸ ਨੇ ਚਲਾਇਆ ਆਪਰੇਸ਼ਨ ਕਾਸੋ/ ਪਿੰਡਾਂ ਅੰਦਰ ਚੈਕਿੰਗ ਦੌਰਾਨ ਨਸ਼ੀਲਾ ਪਾਊਂਡਰ ਬਰਾਮਦ/ ਔਰਤ ਸਮੇਤ ਤਿੰਨ ਲੋਕਾਂ ਨੂੰ ਕੀਤਾ ਕਾਬੂ By admin - March 20, 2026 0 4 Facebook Twitter Pinterest WhatsApp ਜਲਾਲਾਬਾਦ ਪੁਲਿਸ ਤੇ ਏਆਰਪੀ ਦੀਆਂ ਟੀਮਾਂ ਨੇ ਆਪਰੇਸ਼ਨ ਕਾਸੋ ਤਹਿਤ ਪਿੰਡ ਟਿਵਾਣਾ ਕਲਾਂ ਤੇ ਬੱਲੂਆਣਾ ਵਿਖੇ ਸ਼ੱਕੀ ਥਾਵਾਂ ਦੀ ਚੈਕਿੰਗ ਕੀਤੀ। ਪੁਲਿਸ ਨੇ ਚੈਕਿੰਗ ਦੌਰਾਨ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁਲਿਸ ਨੇ ਜ਼ਮਾਨਤ ਉਤੇ ਆਈ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ਤਿੰਨ ਮੋਟਰ ਸਾਇਕਲਾਂ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜਾਣਕਾਰੀ ਮੁਤਾਬਕ ਅੱਜ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਹੋਰਾਂ ਦੇ ਵੱਲੋਂ ਜਲਾਲਾਬਾਦ ਹਲਕੇ ਦੇ ਦੋ ਪ੍ਰਮੁੱਖ ਪਿੰਡਾਂ ਦੇ ਵਿੱਚ ਆਪਰੇਸ਼ਨ ਕਾਸੋ ਚਲਾਇਆ ਗਿਆ। ਇਸ ਦੌਰਾਨ ਕਈ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਪੁਲਿਸ ਨੂੰ ਤਿੰਨ ਸ਼ੱਕੀ ਲੋਕ ਜਿਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਦੇ ਨਾਲ ਤਿੰਨ ਮੋਟਰਸਾਈਕਲ ਵੀ ਮਿਲੇ ਜਿਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵੀ ਲੈ ਲਿਆ ਹੈ। ਦੱਸਿਆ ਵੀ ਜਾ ਰਿਹਾ ਕਿ ਹਿਰਾਸਤ ਵਿਚ ਲਏ ਤਿੰਨ ਲੋਕਾਂ ਤੋਂ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ। ਹਾਲਾਂਕਿ ਇਸ ਦੀ ਕਿੰਨੀ ਮਾਤਰਾ ਇਸ ਦਾ ਖੁਲਾਸਾ ਹਾਲੇ ਤਾਈ ਨਹੀਂ ਕੀਤਾ ਗਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਹੋਰਾਂ ਨੇ ਇਸ ਸੰਬੰਧ ਦੇ ਵਿੱਚ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ।