ਮੋਗਾ ਪੁਲਿਸ ਨੇ ਸੁਲਝਾਇਆ ਦੁਕਾਨਾਂ ’ਚ ਚੋਰੀ ਦਾ ਮਾਮਲਾ/ ਪਿੰਡ ਕਮਾਲ ਕੇ ’ਚ ਤੋੜੇ ਸੀ ਤਿੰਨ ਦੁਕਾਨਾਂ ਦੇ ਸ਼ਟਰ/ ਪਿੰਡ ਦਾ ਹੀ ਨਿਕਲਿਆ ਮਾਸਟਰ ਮਾਈਂਡ

0
2

ਮੋਗਾ ਪੁਲਿਸ ਨੇ ਪਿੰਡ ਕਮਾਲ ਕੇ ਵਿਖੇ ਤਿੰਨ ਦੁਕਾਨਾਂ ਤੇ ਸ਼ਟਰ ਤੋੜ ਕੇ ਕੀਤੀ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ 4 ਮੁਲਜਮਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚਂ ਲੱਖਾਂ ਦਾ ਸਾਮਨ ਅਤੇ ਗੱਡੀ ਬਰਾਮਦ ਕੀਤੀ ਹੈ। ਚੋਰੀ ਦਾ ਮਾਸਟਰ ਮਾਈਂਡ ਪਿੰਡ ਕਮਾਲ ਕੇ ਨਾਲ ਹੀ ਸਬੰਧਤ ਸੀ, ਜਿਸ ਨੇ ਸਾਥੀਆਂ ਨਾਲ ਮਿਲ ਕੇ 3 ਦੁਕਾਨਾਂ ਦੇ ਸ਼ਟਰ ਤੋੜ ਕੇ ਕਰੀਬ 7 ਲੱਖ ਦੀ ਚੋਰੀ ਕੀਤੀ ਸੀ। ਪੁਲਿਸ ਨੇ ਮੁਲਜਮਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਮਿਤੀ 28 ਫਰਵਰੀ ਅਤੇ 1 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਪਿੰਡ ਕਮਾਲ ਕੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਲੋਹੇ ਦੇ ਪਾਰਟਸ, ਮੋਟਰਾਂ, ਬਿਜਲੀ ਦੇ ਸਮਾਨ ਅਤੇ ਕਰਿਆਨੇ ਦਾ ਸਮਾਨ ਚੋਰੀ ਕਰ ਲਿਆ ਗਿਆ ਸੀ। ਇਸ ਸਬੰਧੀ ਥਾਣਾ ਧਰਮਕੋਟ ਵਿੱਚ ਮੁਕੱਦਮਾ ਨੰਬਰ 49 ਮਿਤੀ 1 ਮਾਰਚ 2026 ਅਧੀਨ ਧਾਰਾ 331(4), 305 ਅਤੇ 324 ਬੀਐਨਐਸ ਤਹਿਤ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਪੁਲਿਸ ਨੇ ਟੈਕਨੀਕਲ ਤਰੀਕਿਆਂ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਦੋਸ਼ੀਆਂ ਦੀ ਪਹਿਚਾਣ ਕਰ ਲਈ।
ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ 28 ਫਰਵਰੀ ਅਤੇ 1 ਮਾਰਚ ਦੀ ਦਰਮਿਆਨੀ ਰਾਤ ਨੂੰ ਕਮਾਲ ਕੇ ਇਲਾਕੇ ਵਿੱਚ ਚੋਰਾਂ ਵੱਲੋਂ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ। ਇਨ੍ਹਾਂ ਵਿੱਚ ਇੱਕ ਕਿਰਿਆਨੇ ਦੀ ਦੁਕਾਨ, ਇੱਕ ਬਿਜਲੀ ਦੇ ਸਮਾਨ ਦੀ ਦੁਕਾਨ ਅਤੇ ਇੱਕ ਮੋਬਿਲ ਆਇਲ ਤੇ ਮੋਟਰਾਂ ਦੇ ਸਮਾਨ ਵਾਲੀ ਦੁਕਾਨ ਸ਼ਾਮਲ ਸੀ।ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ  ਵੱਲੋਂ ਮਿਤੀ 1-3-2026 ਨੂੰ ਐਫਆਈਆਰ ਨੰਬਰ 49 ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਥਾਣਾ ਧਰਮਕੋਟ ਦੀ ਪੁਲਿਸ ਟੀਮ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਟੈਕਨੀਕਲ ਤਰੀਕਿਆਂ ਨਾਲ ਮਾਮਲੇ ਦੀ ਤਫਤੀਸ਼ ਕਰਦਿਆਂ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਮਨਦੀਪ ਸਿੰਘ ਉਰਫ਼ ਚਾਂਦ, ਕੁਮਾਰ ਮਾਤੋ ਅਤੇ ਕਰਨ ਸਿੰਘ ਵਾਸੀ ਹਰਦੋਈ, ਯੂਪੀ ਸਮੇਤ ਹੋਰ ਸਾਥੀਆਂ ਵਜੋਂ ਹੋਈ ਹੈ, ਜੋ ਲੁਧਿਆਣਾ ਇਲਾਕੇ ਨਾਲ ਸਬੰਧਤ ਹਨ। ਪੁਲਿਸ ਨੇ ਦੋਸ਼ੀਆਂ ਕੋਲੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਹੈ। ਬਰਾਮਦ ਸਮਾਨ ਵਿੱਚ ਦੋ ਇਨਵਰਟਰ ਬੈਟਰੀਆਂ, ਦੋ ਗੈਸ ਸਿਲੰਡਰ, 40 ਕਨਸਿਲਡ ਬਾਕਸ, 11 ਮੋਬਾਈਲ ਡੱਬੇ, 24 ਬੈਂਡ ਬਾਕਸ, 14 ਫੈਨ ਬਾਕਸ, ਇੱਕ ਮੋਟਰ, ਇੱਕ ਵੱਡਾ ਕਟਰ, 80 ਫੁੱਟ ਤਾਰ ਕੇਬਲ, 35 ਟੂਲ ਕਿੱਟ ਪੀਸ, ਇੱਕ ਕੰਪਿਊਟਰ ਵਾਲਾ ਫਰਸ਼ੀ ਕੰਡਾ, ਇੱਕ ਪ੍ਰੈਸ਼ਰ ਪੰਪ, ਇੱਕ ਟੁੱਲੂ ਪੰਪ, ਬਿਜਲੀ ਦੀਆਂ ਤਾਰਾਂ ਦਾ ਗੱਟਾ ਸਕ੍ਰੈਪ ਅਤੇ ਇੱਕ ਵੋਲਟ ਮੀਟਰ ਸ਼ਾਮਲ ਹਨ।
ਇਸ ਸਮਾਨ ਦੀ ਕੁੱਲ ਕੀਮਤ ਤਕਰੀਬਨ 3 ਲੱਖ 85 ਹਜ਼ਾਰ ਰੁਪਏ ਬਣਦੀ ਹੈ।ਡੀਐਸਪੀ ਨੇ ਦੱਸਿਆ ਕਿ ਇਸ ਗੈਂਗ ਦਾ ਮਾਸਟਰ ਮਾਈਂਡ ਵੀ ਲੁਧਿਆਣਾ ਦਾ ਰਹਿਣ ਵਾਲਾ ਹੈ ਜੋ ਕਬਾੜ ਦਾ ਕੰਮ ਕਰਦਾ ਹੈ ਅਤੇ ਉਸਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਉਸਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਦੋਸ਼ੀ ਬੜੇ ਤੇਜ਼ਤਰਾਰ ਹਨ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਚੋਰੀਆਂ ਦੇ ਮਾਮਲਿਆਂ ਬਾਰੇ ਪੁੱਛਗਿੱਛ ਕਰਕੇ ਬਾਕੀ ਰਹਿੰਦੀ ਰਿਕਵਰੀ ਕੀਤੀ ਜਾ ਸਕੇ।

LEAVE A REPLY

Please enter your comment!
Please enter your name here