ਤਰਨ ਤਾਰਨ ਤੋਂ ਗੁੰਮ ਨੌਜਵਾਨ ਦੀ ਲਾਸ਼ ਬਰਾਮਦ/ ਬੀਤੇ ਦਿਨ ਭੇਦਭਰੀ ਹਾਲਤ ਚ ਹੋਇਆ ਸੀ ਲਾਪਤਾ/ ਫਤਿਆਬਾਦ ਦੀ ਨਹਿਰ ’ਚ ਬਰਾਮਦ ਹੋਈ ਲਾਸ਼

0
3

ਤਰਨ ਤਾਰਨ ਦੇ ਪਿੰਡ ਖਡੂਰ ਸਾਹਿਬ ਤੋਂ ਬੀਤੇ ਦਿਨ ਲਾਪਤਾ ਹੋਏ ਸਤਨਾਮ ਸਿੰਘ ਨਾਮ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ। ਖਬਰਾਂ ਮੁਤਾਬਕ ਸਤਨਾਮ ਸਿੰਘ 17 ਤਰੀਕ ਨੂੰ ਘਰੋਂ ਚਾਚੇ ਦੇ ਮੁੰਡੇ ਨਾਲ ਗਿਆ ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਲਾਸ਼ ਫਤਿਆਬਾਦ ਦੀ ਨਹਿਰ ਵਿਚੋਂ ਬਰਾਮਦ ਹੋ ਗਈ ਹੈ। ਪਰਿਵਾਰ ਮੈਂਬਰਾਂ ਨੇ ਘਟਨਾ ਨੂੰ ਕਤਲ ਕਰਾਰ ਦਿੰਦਿਆਂ ਪ੍ਰਸ਼ਾਸਨ ਤੋਂ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ  ਹੈ।
ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸਤਨਾਮ ਸਿੰਘ ਬੀਤੀ 17 ਤਰੀਕ ਨੂੰ ਦੁਪਹਿਰ 1 ਵਜੇ ਕਰੀਬ ਚਾਚੇ ਦੇ ਮੁੰਡੇ ਗੁਰਦਿੱਤਾ ਸਿੰਘ ਨਾਲ ਗਿਆ ਜਿਸ ਤੋਂ ਬਾਅਦ ਉਹ ਘਰ ਵਿੱਚ ਨਹੀਂ ਆਇਆ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਸਾਡੇ ਲੜਕੇ ਨੂੰ ਨਾਲ ਲੈ ਕੇ ਜਾਂਦੇ ਸਮੇਂ ਗੁਰਦਿੱਤ ਸਿੰਘ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਵੀ ਹੋਈਆਂ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਸੱਕ ਹੈ ਕਿ ਸਾਡੇ ਲੜਕੇ ਸਤਨਾਮ ਸਿੰਘ ਨੂੰ ਗੁਰਦਿੱਤ ਸਿੰਘ ਨੇ ਮਾਰ ਕੇ ਕਤਲ ਕਰ ਦਿੱਤਾ ਹੈ।  ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇੰਨਸਾਫ਼ ਦੀ ਮੰਗ ਕੀਤੀ

LEAVE A REPLY

Please enter your comment!
Please enter your name here