ਪੰਜਾਬ ਬਰਨਾਲਾ ’ਚ ਬਲਾਕ ਸੰਮਤੀ ਅਹੁਦੇਦਾਰਾ ਦੀ ਚੋਣ/ ਜਗਦੇਵ ਸਿੰਘ ਤੇ ਹਰਮੇਲ ਸਿੰਘ ਬਣੇ ਚੇਅਰਮੈਨ ਤੇ ਉਪ ਚੇਅਰਮੈਨ/ ਵੋਟਰਾਂ, ਸਪੋਰਟਰਾਂ ਤੇ ਮੁੱਖ ਮੰਤਰੀ ਮਾਨ ਦਾ ਕੀਤਾ ਧੰਨਵਾਦ By admin - March 20, 2026 0 2 Facebook Twitter Pinterest WhatsApp ਬਰਨਾਲਾ ’ਚ ਬਲਾਕ ਸੰਮਤੀ ਅਹੁਦੇਦਾਰਾਂ ਦੀ ਚੋਣ ਹੋ ਗਈ ਹੈ। ਇੱਥੇ ਹੋਈਆਂ ਚੋਣਾਂ ਦੌਰਾਨ ਜਗਦੇਵ ਸਿੰਘ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਅਤੇ ਹਰਮੇਲ ਸਿੰਘ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਹੈ। ਚੁਣੇ ਗਏ ਨਵੇਂ ਅਹੁਦੇਦਾਰਾਂ ਦਾ ਆਪਣੇ ਦਫਤਰ ਵਿਖੇ ਸਨਮਾਨ ਕਰਦਿਆਂ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਾਡੇ ਬਹੁਤ ਪੁਰਾਣੇ ਸਾਥੀਆਂ ਜਗਦੇਵ ਸਿੰਘ ਤੇ ਹਰਮੇਲ ਸਿੰਘ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਨੂੰ ਵੇਖਦਿਆਂ ਅਹੁਦੇਦਾਰਾਂ ਦੇ ਕੇ ਨਿਵਾਜਿਆ ਗਿਆ ਹੈ। ਉਨ੍ਹਾਂ ਨੇ ਦੋਵੇਂ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦੇਣ ਲਈ ਆਪਣੇ ਵੋਟਰਾਂ, ਸਪੋਰਟਰਾਂ ਤੇ ਮੁੱਖ ਮੰਤਰੀ ਮਾਨ ਦੇ ਧੰਨਵਾਦ ਕੀਤਾ।