ਅੰਮ੍ਰਿਤਸਰ ਪੁਲਿਸ ਖੋਹ ਮਾਮਲੇ ਦੇ ਮੁਲਜ਼ਮਾਂ ਦਾ ਐਨਕਾਊਟਰ/ ਮੁਕਾਬਲੇ ਤੋਂ ਬਾਅਦ ਤਿੰਨ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ/ 7 ਤਰੀਕ ਨੂੰ ਕਾਰ ਤੇ ਗਹਿਣੇ ਖੋਹ ਕੇ ਹੋਏ ਸੀ ਫਰਾਰ

0
30

ਅੰਮ੍ਰਿਤਸਰ ਪੁਲਿਸ ਨੇ ਕਾਰ ਖੋਹ ਕੇ ਭੱਜਣ ਮਾਮਲੇ ਵਿਚ ਤਿੰਨ ਮੁਲਜਮਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਐ। ਇਹ ਮੁਲਜਮ ਬੀਤੀ 7 ਤਰੀਕ ਨੂੰ ਵਾਪਰੀ ਕਾਰ ਖੋਹ ਮਾਮਲੇ ਵਿਚ ਸ਼ਾਮਲ ਸਨ। ਪੁਲਿਸ ਨੇ ਕਮਲਪ੍ਰੀਤ ਸਿੰਘ ਨਾਮ ਦੇ ਮੁਲਜ਼ਮ ਨੂੰ ਮੁਕਾਬਲੇ ਤੋਂ ਬਾਦ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਐ ਜਦਕਿ ਦੂਜੇ ਦੋਵਾਂ ਨੂੰ ਕਾਰ ਵਿਚ ਬੈਠਿਆਂ ਨੂੰ ਕਾਬੂ ਕੀਤਾ ਐ। ਫੜੇ ਗਏ ਮੁਲਜਮਾਂ ਦੀ ਪਛਾਣ ਕੰਵਲਪ੍ਰੀਤ ਸਿੰਘ, ਵੱਸਣ ਅਤੇ ਗੁਰਭੇਜ ਸਿੰਘ ਵਜੋਂ ਹੋਈ ਐ। ਤਿੰਨ ਮੁਲਜਮ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ ਸਨ ਅਤੇ ਨਵੀਂ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਖ ਵਿਚ ਸਨ। ਮੁਲਜਮਾਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮਾਂ ਨੇ 7 ਤਰੀਕ ਨੂੰ ਰਣਜੀਤ ਐਵੇਨਿਊ ਵਿੱਚ ਇੱਕ ਕਾਰ ਖੋਹੀ ਗਈ ਸੀ ਅਤੇ ਕੱਲ੍ਹ ਮੁਲਜ਼ਮ ਇਸ ਇਲਾਕੇ ਵਿੱਚ ਘੁੰਮ ਰਹੇ ਸਨ ਅਤੇ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮਾਂ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਮੁਲਜ਼ਮ ਕੰਵਲ ਜ਼ਖਮੀ ਹੋ ਗਿਆ, ਜਿਸ ਵਿਰੁੱਧ 11 ਮਾਮਲੇ ਦਰਜ ਹਨ, ਦੂਜੇ ਮੁਲਜ਼ਮ ਗੁਰਭੇਜ ਵਿਰੁੱਧ 5 ਮਾਮਲੇ ਦਰਜ ਹਨ ਅਤੇ ਵਾਸਨ ਵਿਰੁੱਧ 6 ਮਾਮਲੇ ਦਰਜ ਹਨ। ਪੁਲਸ ਦੇ ਦੱਸਣ ਮੁਤਾਬਕ ਇਨ੍ਹਾਂ ਨੇ ਜਲੰਧਰ ਵਿੱਚ ਵੀ ਇੱਕ ਲੁੱਟ-ਖੋਹ ਕੀਤੀ ਸੀ। ਮੁਲਜਮਾਂ ਤੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ। ਮੁਲਜਮਾਂ ਨੇ ਪੁਲਿਸ ‘ਤੇ ਇੱਕ ਗੋਲੀ ਚਲਾਈ ਪਰ ਦੂਜੀ ਗੋਲੀ ਖੁੰਝ ਗਈ, ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇਕ ਮੁਲਜਮ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜਮਾਂ ਖਿਲਾਫ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here