ਫਰੀਦਕੋਟ ਪੁਲਿਸ ਦੀ ਮੁਸ਼ਤੈਦੀ ਨਾਲ ਟਲਿਆ ਵੱਡਾ ਹਾਦਸਾ/ ਗੈਸ ਲੀਕੇਜ ਨੂੰ ਸੂਝਬੂਝ ਨਾਲ ਕੀਤਾ ਕੰਟਰੋਲ/ ਅਚਾਨਕ ਲੀਕ ਹੋਏ ਟਰੱਕ ’ਚ ਲੱਦੇ ਸਿਲੰਡਰ

0
2

ਫਰੀਦਕੋਟ ਦੇ ਜੈਤੋ-ਕੋਟਕਪੂਰਾ ਰੋਡ ਉਤੇ ਅੱਜ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਗੱਡੀ ਵਿਚ ਭਰੇ ਸੀਐਨਜੀ ਗੈਸ ਦੇ ਸਿਲੰਡਰਾਂ ਵਿਚ ਅਚਾਨਕ ਗੈਸ ਲੀਕੇਜ ਹੋ ਗਈ। ਮੌਕੇ ਤੇ ਮੌਜੂਦ ਐਸਐਸਐਫ ਟੀਮ ਕੰਟਰੋਲ ਰੂਮ ਰਾਹੀ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੇ ਫਾਇਰ ਬ੍ਰਿਗੇਡ ਨਾਲ ਤੁਰੰਤ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਡੀ.ਐਸ.ਪੀ ਜੈਤੋ ਇਕਬਾਲ ਸਿੰਘ ਵੱਲੋਂ ਟੀਮ ਸਮੇਤ ਮੌਕੇ ਉਤੇ ਪਹੁੰਚ ਕੇ ਸੁਰੱਖਿਆ ਪੱਖੋਂ ਪੁਖਤਾ ਇੰਤਜਾਮ ਕੀਤੇ। ਇਸ ਤੋਂ ਬਾਅਦ ਪੁਲਿਸ ਨੇ ਗੈਸ ਸਿਲੰਡਰਾ ਦੀ ਗੱਡੀ ਦੇ ਡਰਾਇਵਰ ਨਾਲ ਮਿਲ ਕੇ ਗੱਡੀ ਵਿੱਚ ਲੱਦੇ ਹੋਏ 40 ਗੈਸ ਸਿਲੰਡਰਾਂ ਦੇ ਵਾਲਵ ਬੰਦ ਕਰ ਕੇ ਵੱਡੇ ਹਾਦਸੇ ਨੂੰ ਰੋਕਣ ਵਿਚ ਕਾਮਯਾਬੀ ਹਾਸਿਲ ਕੀਤੀ।
ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋ ਇਸ ਘਟਨਾ ਦੌਰਾਨ ਬਹਾਦਰੀ ਅਤੇ ਸੂਝ-ਬੂਝ ਦੀ ਮਿਸਾਲ ਪੇਸ ਕਰਨ ਵਾਲੇ ਡੀ.ਐਸ.ਪੀ (ਜੈਤੋ) ਅਤੇ ਉਹਨਾ ਦੀ ਸਾਰੀ ਟੀਮ ਦੀ ਸਲਾਘਾ ਕੀਤੀ ਗਈ। ਇਸ ਦੇ ਨਾਲ ਹੀ ਉਹਨਾ ਵੱਲੋ ਗੱਡੀ ਦੇ ਡਰਾਇਵਰ ਹਦੀਸ਼ ਅਲੀ ਨੂੰ ਇਸ ਦੌਰਾਨ ਗੈਸ ਸਿਲੰਡਰਾਂ ਦੇ ਵਾਲਵ ਬੰਦ ਕਰਨ ਵਿੱਚ ਬਹਾਦਰੀ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਖਬਰਾਂ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਦ ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਡੀ.ਐਸ.ਪੀ (ਸਬ-ਡਵੀਜਨ) ਜੈਤੋ ਸ਼੍ਰੀ ਇਕਬਾਲ ਸਿੰਘ ਸਮੇਤ ਪੁਲਿਸ ਟੀਮਾਂ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ। ਡੀ.ਐਸ.ਪੀ(ਜੈਤੋ) ਵੱਲੋ ਥਾਣਾ ਜੈਤੋ ਦੀਆ ਪੁਲਿਸ ਟੀਮਾ ਨਾਲ ਤੁਰੰਤ ਮੌਕੇ ਪਰ ਪਹੁੰਚ ਕੇ ਸੁਰੱਖਿਆ ਪੱਖੋ ਕਿਸੇ ਵੀ ਪ੍ਰਕਾਰ ਦੇ ਜਾਨੀ ਅਤੇ ਮਾਲੀ ਨੁਕਸਾਨ ਤੋ ਬਚਾਅ ਲਈ ਘਟਨਾ ਸਥਾਨ ਤੇ 2 ਕਿਲੋਮੀਟਰ ਦੇ ਏਰੀਆ ਨੂੰ ਖਾਲੀ ਕਰਵਾਇਆ ਗਿਆ ਅਤੇ ਸੜਕੀ ਆਵਾਜਾਈ ਨੂੰ ਹੋਰ ਪਾਸੇ ਡਾਇਵਰਟ ਕੀਤਾ ਗਿਆ। ਇਸ ਦੇ ਨਾਲ ਹੀ ਕਿਸੇ ਵੀ ਅਣਹੋਣੀ ਘਟਨਾ ਹੋਣ ਦੀ ਸੂਰਤ ਵਿੱਚ ਐਬੂਲੈਸ ਨੂੰ ਵੀ ਮੌਕੇ ਤੇ ਬੁਲਾਇਆ ਗਿਆ।
ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਵੱਲੋ ਇਸ ਘਟਨਾ ਦੌਰਾਨ ਬਹਾਦਰੀ ਅਤੇ ਸੂਝ-ਬੂਝ ਦੀ ਮਿਸਾਲ ਪੇਸ ਕਰਨ ਵਾਲੇ ਡੀ.ਐਸ.ਪੀ (ਜੈਤੋ) ਅਤੇ ਉਹਨਾ ਦੀ ਸਾਰੀ ਟੀਮ ਦੀ ਸਲਾਘਾ ਕੀਤੀ ਗਈ। ਇਸ ਦੇ ਨਾਲ ਹੀ ਉਹਨਾ ਵੱਲੋ ਗੱਡੀ ਦੇ ਡਰਾਇਵਰ ਹਦੀਸ਼ ਅਲੀ ਨੂੰ ਇਸ ਦੌਰਾਨ ਗੈਸ ਸਿਲੰਡਰਾਂ ਦੇ ਵਾਲਵ ਬੰਦ ਕਰਨ ਵਿੱਚ ਬਹਾਦਰੀ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here