ਪੰਜਾਬ ਜਲੰਧਰ ’ਚ ਕਾਂਗਰਸੀ ਮਹਿਲਾ ਆਗੂਆਂ ਪ੍ਰਦਰਸ਼ਨ/ LGP ਗੈਸ ਦੀ ਕਿਲਤ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ/ ਸੜਕ ’ਤੇ ਸਿਲੰਡਰ ਰੱਖ ਕੇ ਫੂਕਿਆ ਪੂਤਲਾ By admin - March 17, 2026 0 3 Facebook Twitter Pinterest WhatsApp ਕਾਂਗਰਸ ਵੱਲੋਂ ਐਲਪੀਜੀ ਗੈਸ ਦੀ ਘਾਟ ਨੂੰ ਲੈ ਕੇ ਦੇਸ਼ ਭਰ ਅੰਦਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਕਾਂਗਰਸ ਪਾਰਟੀ ਵੱਲੋਂ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਪ੍ਰਦਰਸ਼ਨ ਦੌਰਾਨ, ਕਾਂਗਰਸ ਦੀਆਂ ਔਰਤਾਂ ਨੇ ਆਪਣੇ ਸਿਰਾਂ ‘ਤੇ ਸਿਲੰਡਰ ਰੱਖ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਔਰਤਾਂ ਨੇ ਪ੍ਰਧਾਨ ਮੰਤਰੀ ਦਾ ਪੂਤਲਾ ਫੂਕ ਕੇ ਗੈਸ ਕਿੱਲਤ ਖਿਲਾਫ ਗੁੱਸਾ ਜਾਹਰ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੀ ਗਲਤੀ ਕਾਰਨ ਲੋਕਾਂ ਨੂੰ ਗੈਸ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੇ ਨਾਲ-ਨਾਲ ਐਲਪੀਜੀ ਦੀ ਵੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਤੀਜੇ ਵਜੋਂ ਲੋਕਾਂ ਨੂੰ ਸਿਲੰਡਰ ਲੈਣ ਲਈ ਲੰਮੀਆਂ ਲਾਈਨਾਂ ਵਿੱਚ ਖੜ੍ਹੇ ਹੋਣਾ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਤ ਇਹ ਹੈ ਕਿ ਔਨਲਾਈਨ ਬੁਕਿੰਗ ਬੰਦ ਹੋ ਗਈ ਹੈ, ਅਤੇ ਲੋਕ ਆਪਣੀਆਂ ਰਸੋਈਆਂ ਚਲਾਉਣ ਲਈ ਸੰਘਰਸ਼ ਕਰ ਰਹੇ ਹਨ। ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੇਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਭਾਰਤੀ ਪ੍ਰਧਾਨ ਮੰਤਰੀ ਦਾ ਵਾਰ ਵਾਰ ਅਪਮਾਨ ਕਰ ਰਹੇ ਨੇ ਜਦਕਿ ਪ੍ਰਧਾਨ ਮੰਤਰੀ ਚੁੱਪ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਲੜਾਈ ਦੌਰਾਨ ਆਪਣੀ ਸਹੀ ਪਹੁੰਚ ਨਹੀਂ ਅਪਨਾਈ, ਜਿਸ ਕਾਰਨ ਪੈਟਰੋਲ ਅਤੇ ਐਲਪੀਜੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।