ਪੰਜਾਬ ਲਹਿਰਾਗਾਗਾ ‘ਚ ਕੁਦਰਤ ਦਾ ਕਹਿਰ/ ਭਾਰੀ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ/ ਸ਼ੈੱਡ ਉੱਡੇ, ਕਾਰਾਂ ਚਕਨਾਚੂਰ, ਲੱਖਾਂ ਦਾ ਨੁਕਸਾਨ By admin - March 16, 2026 0 3 Facebook Twitter Pinterest WhatsApp ਸੰਗਰੂਰ ਦੇ ਹਲਕਾ ਲਹਿਰਾਗਾਗਾ ਵਿਖੇ ਮੌਸਮ ਦੇ ਮਿਜ਼ਾਜ਼ ਨੇ ਭਾਰੀ ਨੁਕਸਾਨ ਕੀਤਾ ਹੈ। ਇੱਥੇ ਦੇਰ ਰਾਤ ਆਏ ਭਿਆਨਕ ਤੂਫ਼ਾਨ ਨੇ ਜਬਰਦਸਤ ਤਬਾਹੀ ਮਚਾਈ ਹੈ। ਕੁਦਰਤੀ ਆਫਤ ਨੇ ਜਿੱਥੇ ਲੋਕਾਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਉੱਥੇ ਹੀ ਗਊਸ਼ਾਲਾ ਵਿੱਚ ਵੀ ਭਾਰੀ ਨੁਕਸਾਨ ਦੀਆਂ ਖ਼ਬਰਾਂ ਹਨ। ਇਸ ਤੂਫਾਨ ਨਾਲ ਸ਼ੈੱਡ ਉੱਡ ਗਏ ਤੇ ਕੰਧਾਂ ਢਹਿ ਗਈਆਂ ਜਿਸ ਨਾਲ ਕਾਰਾਂ ਸਮੇਤ ਹੋਰ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਹੈ। ਅਜਿਹੀਆਂ ਤਸਵੀਰਾਂ ਸ਼ਹਿਰ ਦੇ ਵਾਰਡ ਨੰਬਰ 11 ਵਿੱਚ ਆਏ ਤੇਜ਼ ਤੂਫ਼ਾਨ ਨੇ ਇੱਕ ਫਰਨੀਚਰ ਵਰਕਸ਼ਾਪ ਦੇ ਸ਼ੈੱਡ ਨੂੰ ਤਿਨਕੇ ਵਾਂਗ ਉਡਾ ਦਿੱਤਾ। ਸਿਰਫ਼ ਵਰਕਸ਼ਾਪ ਹੀ ਨਹੀਂ, ਸਗੋਂ ਕਈ ਘਰਾਂ ਦੀਆਂ ਛੱਤਾਂ ‘ਤੇ ਪਏ ਸ਼ੈੱਡ ਵੀ ਹਵਾ ਵਿੱਚ ਉੱਡ ਗਏ। ਗਊਸ਼ਾਲਾ ਵੀ ਇਸ ਕਹਿਰ ਤੋਂ ਬਚ ਨਹੀਂ ਸਕੀ। ਇੱਥੇ ਪਿਆ ਭਾਰੀ ਸ਼ੈੱਡ ਤੂਫ਼ਾਨ ਨਾਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਪਰ ਰਾਹਤ ਦੀ ਗੱਲ ਇਹ ਰਹੀ ਕਿ ਅੰਦਰ ਮੌਜੂਦ ਗਊਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਹਾਲਾਂਕਿ, ਇਸ ਤੂਫ਼ਾਨ ਨੇ ਦੋ ਕਾਰਾਂ, ਪਾਣੀ ਦੀਆਂ ਟੈਂਕੀਆਂ ਅਤੇ ਮਕਾਨਾਂ ਦੇ ਬਨੇਰਿਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਕੌਂਸਲਰ ਰਤਨ ਸ਼ਰਮਾ ਦੇ ਦੱਸਣ ਮੁਤਾਬਕ ਤੂਫ਼ਾਨ ਇੰਨਾ ਤੇਜ਼ ਸੀ ਕਿ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਵਰਕਸ਼ਾਪਾਂ ਅਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਗਊਸ਼ਾਲਾ ਪ੍ਰਬੰਧਕ ਰਮੇਸ਼ਵਰ ਸ਼ਰਮਾ ਦੇ ਦੱਸਣ ਮੁਤਾਬਕ ਗਊਸ਼ਾਲਾ ਦਾ ਸ਼ੈੱਡ ਪੂਰੀ ਤਰ੍ਹਾਂ ਉੱਡ ਗਿਆ ਹੈ। ਪ੍ਰਮਾਤਮਾ ਦੀ ਕਿਰਪਾ ਰਹੀ ਕਿ ਕਿਸੇ ਗਊ ਨੂੰ ਸੱਟ ਨਹੀਂ ਲੱਗੀ, ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਹਾਲਾਂਕਿ ਇਸ ਤੂਫ਼ਾਨ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਆਰਥਿਕ ਤੌਰ ‘ਤੇ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ।