ਪੰਜਾਬ ਸੰਗਰੂਰ ’ਚ ਉਦਮੀ ਮਹਿਲਾਵਾਂ ਲਈ ਸਨਮਾਨ ਸਮਾਰੋਹ/ ਵਿਧਾਇਕਾ ਭਰਾਜ ਵੱਲੋਂ 136 ਮਹਿਲਾਵਾਂ ਦਾ ਸਨਮਾਨ By admin - March 16, 2026 0 3 Facebook Twitter Pinterest WhatsApp ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੰਗਰੂਰ ਦੀਆਂ 136 ਉਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਔਰਤਾਂ ਨੂੰ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿਚ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਔਰਤਾਂ ਹਰ ਦੀ ਘਰ ਦੀ ਰੀੜ ਦੀ ਹੱਡੀ ਹੁੰਦੀਆਂ ਹਨ, ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਸਮਾਜ ਦੀ ਭਲਾਈ ਨਹੀਂ ਹੋ ਸਕਦੀ। ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਲਈ ਕੀਤੇ ਕੰਮਾਂ ਦਾ ਗੁਣਗਾਣ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਦੇ ਖਾਤੇ ਵਿਚ ਛੇਤੀ ਹਜ਼ਾਰ ਰੁਪਏ ਭੇਜੇ ਜਾਣਗੇ, ਜਿਸ ਦੀ ਰਜਿਸਟਰੇਸ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਪ੍ਰੋਸੈਸ ਨੂੰ ਦੋ ਜਾਂ ਤਿੰਨ ਮਹੀਨੇ ਲੱਗ ਵੀ ਜਾਂਦੇ ਹਨ ਤਾਂ ਪੈਸੇ ਦੋ ਜਾਂ ਤਿੰਨ ਮਹੀਨੇ ਦੇ ਇਕੱਠੇ ਔਰਤਾਂ ਦੇ ਖਾਤੇ ਵਿਚ ਪਾਏ ਜਾਣਗੇ।