ਜਲਾਲਾਬਾਦ ’ਚ ਵੇਖਣ ਨੂੰ ਮਿਲੀ ਭਾਈਚਾਰਕ ਸਾਂਝ ਦੀ ਮਿਸਾਲ/ ਇਫਤਾਰ ਪਾਰਟੀ ’ਚ ਸ਼ਾਮਲ ਹੋਏ ਹਿੰਦੂ, ਸਿੱਖ ਭਾਈਚਾਰੇ ਦੇ ਲੋਕ

0
2

ਜਲਾਲਾਬਾਦ ਵਿਖੇ ਹਿੰਦੂ ਸਿੱਖ ਤੇ ਮੁਸਲਿਮ ਭਾਈਚਾਰੇ ਦੀ ਭਾਈਚਾਰਕ ਸਾਂਝ ਦੀ ਉਸ ਵੇਲੇ ਮਿਸਾਲ ਵੇਖਣ ਨੂੰ ਮਿਲੀ ਜਦੋਂ ਸ਼ਹਿਰ ਦੇ ਟੀਵਾਣਾ ਰੋਡ ’ਤੇ ਸਥਿਤ ਮਸਜਿਦ ਵਿਚ ਮੁਸਲਿਮ ਭਾਈਚਾਰੇ ਦੇ ਰੋਜ਼ੇ ਖਤਮ ਹੋਣ ’ਤੇ ਰੱਖੀ ਇਫਤਾਰ ਪਾਰਟੀ ਵਿਚ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਪਹੁੰਚੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਸੰਬੋਧਨ ਵਿਚ ਇਸ ਕਦਮ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਲੋਕਾਂ ਵੱਲੋਂ ਭਾਈਚਾਰਿਆਂ ਅੰਦਰ ਵਖਰੇਵੇ ਪੈਦਾ ਕਰਨ ਦੀਆਂ ਕੋਸ਼ਿਸ਼ ਹੁੰਦੀਆਂ ਰਹਿੰਦੀਆਂ ਹਨ ਪਰ ਅੱਜ ਦੇ ਸਮਾਗਮ ਨੇ ਸਾਬਤ ਕਰ ਦਿੱਤਾ ਹੈ ਕੇ ਅਸੀਂ ਸਾਰੇ ਇਕ ਹੀ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਆ ਕੇ ਅਤਿਅੰਤ ਖੁਸ਼ੀ ਹੋਈ ਹੈ ਅਤੇ ਉਮੀਦ ਹੈ ਕਿ ਅੱਗੇ ਤੋਂ ਵੀ ਸਾਰੇ ਭਾਈਚਾਰਿਆਂ ਦੇ ਲੋਕ ਇਸੇ ਤਰ੍ਹਾਂ ਮਿਲਜੁਲ ਕੇ ਵਿਚਰਦੇ ਰਹਿਣਗੇ।

LEAVE A REPLY

Please enter your comment!
Please enter your name here