ਗੁਰਦਾਸਪੁਰ ਦੀਆਂ ਸੜਕਾਂ ’ਤੇ ਔਰਤਾਂ ਦਾ ਇਕੱਠ/ ਜਾਗੋ ਕੱਢ ਕੇ ਹਜ਼ਾਰ ਰੁਪਏ ਮਿਲਣ ਦੀ ਮਨਾਈ ਖੁਸ਼ੀ/ ਹਲਕਾ ਇੰਚਾਰਜ ਰਮਨ ਬਹਿਲ ਵੀ ਰਹੇ ਮੌਜੂਦ

0
2

 

ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਦੇਣ ਦੇ ਐਲਾਨ ਦੀ ਖੁਸ਼ੀ ਗੁਰਦਾਸਪੁਰ ਦੀਆਂ ਔਰਤਾਂ ਨੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਜਾਗੋ ਕੱਢ ਕੇ ਮਨਾਈ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਹਲਕਾ ਇੰਚਾਰਜ ਰਮਨ ਬਹਿਲ ਦੀ ਅਗਵਾਈ ਵਿੱਚ ਢੋਲ ਦੀ ਥਾਪ ਤੇ ਭੰਗੜੇ ਪਾ ਕੇ ‌ ਖੁਸ਼ੀ ਜਾਹਿਰ ਕੀਤੀ। ਔਰਤਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਔਰਤਾਂ ਨੂੰ ਕਾਫੀ ਫਾਇਦਾ ਮਿਲੇਗਾ ਤੇ ਉਹਨਾਂ ਲਈ ਰਸੋਈ ਦਾ ਬਜਟ ਅਤੇ ਬੱਚਿਆਂ ਨੂੰ ਸਾਂਭਣਾ ਆਸਾਨ ਹੋ ਜਾਵੇਗਾ। ਉੱਥੇ ਹੀ ਔਰਤਾਂ ਸੁਖਪਾਲ ਖਹਿਰਾ ਦੇ ਬਿਆਨ ਦੀ ਨਿਖੇਦੀ ਕਰਦੀਆਂ ਵੀ ਨਜ਼ਰ ਆਈਆਂ। ਦੂਜੇ ਪਾਸੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਔਰਤਾਂ ਦਾ ਹਜੂਮ ਦੇਖ ਕੇ ਸਾਬਿਤ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਐਲਾਨ ਕਰਨ ਔਰਤਾਂ ਨੂੰ ਕਿੰਨੀ ਖੁਸ਼ੀ ਹੋਈ ਹੈ।

LEAVE A REPLY

Please enter your comment!
Please enter your name here