ਮੁਕਤਸਰ ’ਚ ਸੀਵਰੇਜ ਲਾਈਨ ’ਚ ਨੌਜਵਾਨ ਲਾਪਤਾ/ ਸੀਵਰ ਦੀ ਸਫਾਈ ਕਰਨ ਦੌਰਾਨ ਵਾਪਰਿਆ ਹਾਦਸਾ/ ਮਜਦੂਰ ਆਗੂਆਂ ਨੇ ਮੰਗੀ ਨਿਰਪੱਖ ਜਾਂਚ

0
2

ਸ੍ਰੀ ਮੁਕਤਸਰ ਸਾਹਿਬ ਦੇ ਮਾਰਕੀਟ ਕਮੇਟੀ ਇਲਾਕੇ ਅੰਦਰ ਇਕ ਸਫਾਈ ਕਰਮਚਾਰੀ ਦੇ ਸੀਵਰੇਜ ਲਾਈਨ ਅੰਦਰ ਲਾਪਤਾ ਹੋਣ ਦੀ ਘਟਨਾ ਵਾਪਰੀ ਹੈ। ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸੀਵਰੇਜ ਲਾਈਨ ਦੀ ਸਫਾਈ ਕਰਨ ਲਈ ਅੰਦਰ ਗਿਆ ਸੀ ਪਰ ਬਾਹਰ ਨਹੀਂ ਨਿਕਲ ਸਕਿਆ। ਉਧਰ ਸਫਾਈ ਕਰਮਚਾਰੀ ਜਥੇਬੰਦੀਆਂ ਨੇ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀ ਆਗੂਆਂ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਫਾਈ ਲਈ ਲੋੜੀਂਦੇ ਉਪਕਰਨਾਂ ਦੀ ਜ਼ਰੂਰਤ ਹੁੰਦੀ ਹੈ ਪਰ ਕੰਪਨੀਆਂ ਵੱਲੋਂ ਦੂਜੇ ਸੂਬਿਆਂ ਦੇ ਗਰੀਬ ਕਾਮਿਆਂ ਨੂੰ ਬਿਨਾਂ ਉਪਕਰਨਾਂ ਤੋਂ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਦੇ ਚਲਦਿਆਂ ਇਹ ਘਟਨਾ ਵਾਪਰੀ ਹੈ। ਜਥੇਬੰਦੀ ਆਗੂਆਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here