ਲੁਧਿਆਣਾ ’ਚ ਈ-ਰਿਕਸ਼ਾ ’ਚ ਬੈਠੀ ਔਰਤ ਨਾਲ ਖੋਹ/ ਮੋਟਰ ਸਾਇਕਲ ਸਵਾਰ ਪਰਸ ਖੋਹ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਭਾਲ

0
2

ਲੁਧਿਆਣਾ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸ਼ਿੰਗਾਰ ਰੋਡ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ ਦਿਹਾੜੇ ਦੋ ਬਾਈਕ ਸਵਾਰ ਇੱਕ ਮਹਿਲਾ ਦਾ ਪਰਸ ਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਰੁਪਿੰਦਰ ਕੌਰ ਨਾਮ ਦੀ ਮਹਿਲਾ ਈ-ਰਿਕਸ਼ਾ ਵਿੱਚ ਬੈਠ ਕੇ ਫੀਲਡਗੰਜ ਵੱਲ ਖਰੀਦਦਾਰੀ ਕਰਨ ਜਾ ਰਹੀ ਸੀ ਕਿ ਸ਼ਿੰਗਾਰ ਰੋਡ ਇਲਾਕੇ ਵਿੱਚ ਦੋ ਬਾਈਕ ਸਵਾਰ ਲੁਟੇਰੇ ਪਰਸ ਅਤੇ ਮੋਬਾਈਲ ਫੋਨ ਝਪਟ ਕੇ ਫਰਾਰ ਹੋ ਗਏ। ਪੁਲਿਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੇ ਐਸਐਚਓ ਨਿਰਦੇਸ਼ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਤਸਵੀਰਾਂ ਵਿੱਚ ਦੋ ਬਦਮਾਸ਼ ਸਪਲੈਂਡਰ ਮੋਟਰਸਾਈਕਲ ‘ਤੇ ਆਉਂਦੇ ਹੋਏ ਦਿਖਾਈ ਦੇ ਰਹੇ ਹਨ, ਜੋ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਐਸਐਚਓ ਨਿਰਦੇਸ਼ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਆਰੋਪੀਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।

LEAVE A REPLY

Please enter your comment!
Please enter your name here