ਗੁਰਦਾਸਪੁਰ ’ਚ NIR ਜੋੜੇ ਦਾ ਨੇਕਾ ਉਪਰਾਲਾ/ ਮੈਸੀ ਫਾਊਂਡੇਸ਼ਨ ਕਰਵਾਏਗੀ ਹੋਣਹਾਰ ਬੱਚਿਆਂ ਦੀ ਪੜ੍ਹਾਈ/ UPSC ਵਰਗੇ ਟੈਸਟਾਂ ਲਈ ਮਾਲੀ ਸਹਾਇਤਾ ਦਾ ਐਲਾਨ

0
2

ਐਨਆਰਆਈ ਜੋੜੇ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਹੋਣਹਾਰ ਜ਼ਰੂਰਤਮੰਦ ਬੱਚਿਆਂ ਲਈ ਵੱਡਾ ਉਪਰਾਲਾ ਕੀਤਾ ਹੈ। ਮੈਸੀ ਐਂਡ ਸੰਸ ਫਾਊਂਡੇਸ਼ਨ ਯੂਐਸਏ ਵੱਲੋਂ ਬਾਰਵੀਂ ਜਮਾਤ ਤੱਕ ਦੇ ਗਰੀਬ ਤੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਵਿੱਚ ਪੜਾਉਣ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ। ਇਸੇ ਤਹਿਤ ਮੈਸੀ ਸੰਸ ਦੇ ਸੰਸਥਾਪਕ ਸੁਰਿੰਦਰ ਮੈਸੀ ਅਤੇ ਉਹਨਾਂ ਦੀ ਪਤਨੀ ਬਾਲਾ ਮੈਸੀ ਅੱਜ ਧਾਰੀਵਾਲ ਦੇ ਸੀਐਨਆਈ ਚਰਚ ਵਿਖੇ ਪਹੁੰਚੇ ਜਿੱਥੇ ਉਹਨਾਂ ਚਰਚ ਦੀ ਮੈਨੇਜਮੈਂਟ ਤੇ ਇਕੱਠੇ ਹੋਏ ਲੋਕਾਂ ਨੂੰ ਬੱਚਿਆਂ ਨੂੰ ਮੁਫਤ ਪੜਾਉਣ ਦੀ ਯੋਜਨਾ ਤੋਂ ਜਾਣੂ ਕਰਵਾਇਆ।
ਇਸ ਮੌਕੇ ਗੱਲਬਾਤ ਕਰਦਿਆਂ ਅੱਖਾਂ ਦੇ ਨਾਮਵਰ ਡਾਕਟਰ ਤੇ ਸੀਐਨਆਈ ਚਰਚ ਧਾਰੀਵਾਲ ਦੀ ਮੈਨੇਜਮੈਂਟ ਦੇ ਸੀਨੀਅਰ ਮੈਂਬਰ ਡਾਕਟਰ ਸੁਭਾਸ਼ ਨੇ ਕਿਹਾ ਕਿ ਉਹਨਾਂ ਨੂੰ ਬੇਹਦ ਖੁਸ਼ੀ ਹੈ ਕਿ ਅੱਜ ਦੇ ਸਮੇਂ ਵਿੱਚ ਸੁਰਿੰਦਰ ਮੈਸੀ ਅਤੇ ਉਹਨਾਂ ਦੀ ਪਤਨੀ ਬਾਲਾ ਮੈਸੀ ਵਰਗੇ ਨੇਕ ਇਨਸਾਨ ਵੀ ਸਮਾਜ ਵਿੱਚ ਹਨ ਜੋ ਹਮੇਸ਼ਾ ਅਮਰੀਕਾ ਵਿੱਚ ਰਹਿ ਕੇ ਵੀ ਗੁਰਦਾਸਪੁਰ ਜਿਲ੍ਹੇ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਨ। ਚਾਹੇ ਕਰੋਨਾ ਵਾਇਰਸ ਦਾ ਸਮਾਂ ਹੋਵੇ ਜਾਂ ਹੜ ਨਾਲ ਡੁੱਬੇ ਹੋਏ ਘਰ ਹੋਣ ਇਸ ਸੰਸਥਾ ਵੱਲੋਂ ਹਮੇਸ਼ਾ ਹੀ ਲੋਕਾਂ ਦੀ ਬਹੁਤ ਮਦਦ ਕੀਤੀ ਗਈ ਹੈ ਜਿਸ ਲਈ ਸੰਸਥਾ ਦੇ ਚੇਅਰਮੈਨ ਤੇ ਸੰਸਥਾਪਕ ਸ੍ਰੀ ਸੁਰਿੰਦਰ ਮੈਸੀ ਉਹਨਾਂ ਦੇ ਪਤਨੀ ਬਾਲਾ ਮੈਸੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਤੇ ਗੱਲਬਾਤ ਦੌਰਾਨ ਮੈਸੀ ਐਡ ਸੰਸ ਫਾਊਂਡੇਸ਼ਨ ਦੀ ਸੀਨੀਅਰ ਮੈਂਬਰ ਮੈਡਮ ਵਾਲਾ ਮੈਸੀ ਨੇ ਕਿਹਾ ਕਿ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਅੱਜ ਦੇ ਸਮੇਂ ਵਿੱਚ ਪੜ੍ਹਾਈ ਹੀ ਸਭ ਤੋਂ ਜਰੂਰੀ ਚੀਜ਼ ਹੈ ਜੇਕਰ ਕੋਈ ਇਨਸਾਨ ਪੜ੍ਹ ਜਾਂਦਾ ਹੈ ਤਾਂ ਉਸਦੀ ਜਿੰਦਗੀ ਚੰਗੀ ਬਣ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਤੋਂ ਇੰਡੀਆ ਆ ਕੇ ਉਹਨਾਂ ਨੇ ਦੇਖਿਆ ਕਿ ਹਲੇ ਵੀ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹਨ ਜਿਹੜੇ ਮਾਂ ਬਾਪ ਦੀ ਆਰਥਿਕ ਤੰਗੀ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਲਈ ਉਹਨਾਂ ਦੀ ਸੰਸਥਾ ਨੇ ਫੈਸਲਾ ਲਿਆ ਹੈ ਕਿ ਉਹ ਗਰੀਬ ਤੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਬਾਰਵੀਂ ਜਮਾਤ ਤੱਕ ਮੁਫਤ ਵਿੱਚ ਪੜ੍ਇਹਾਈ ਕਰਾਉਣ  ਦੇ ਨਾਲ ਹੀ ਜੇਕਰ ਗਰੀਬ ਪਰਿਵਾਰ ਦਾ ਕੋਈ ਹੋਣਹਾਰ ਬੱਚਾ ਯੂਪੀਐਸਸੀ ਵਰਗਾ ਕੋਈ ਚੰਗਾ ਐਗਜ਼ਾਮ ਦੇਣਾ ਚਾਹੁੰਦਾ ਹੈ ਤਾਂ ਉਸਦੀ ਉਹ ਕੋਚਿੰਗ ਦਾ ਵੀ ਪ੍ਰਬੰਧ ਕਰਕੇ ਦੇਣਗੇ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਹੀ ਮੈਸੀ ਫਾਊਂਡੇਸ਼ਨ ਵੱਲੋਂ ਸ਼ਹਿਰ ਧਾਰੀਵਾਲ ਦੇ ਆਰਮੀ ਮਾਈਕਰੋਬਿਟ ਹੋਸਪਿਟਲ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਲਾਈਬ੍ਰੇਰੀ ਬਣਾਉਣ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਮੈਸੀ ਐਂਡ ਸਾਂਸ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਸਮਾਜਿਕ ਕੰਮਾਂ ਤੋਂ ਲੋਕ ਵੀ ਬੇਹੱਦ ਖੁਸ਼ ਹਨ ਅਤੇ ਲੋਕਾਂ ਨੇ ਐਨਆਰਆਈ ਜੋੜੇ ਦੇ ਇਨ੍ਹਾਂ ਕੰਮਾਂ ਲਈ ਧੰਨਵਾਦ ਕੀਤਾ ਹੈ।

LEAVE A REPLY

Please enter your comment!
Please enter your name here